14ਧਰਤੀ ਦੇ ਰਾਜਿਆਂ ਅਤੇ ਹਾਕਮਾਂ ਦੇ ਨਾਲ, ਜਿਨ੍ਹਾਂ ਨੇ ਆਪਣੇ ਲਈ ਥਾਂਵਾਂ ਬਣਾਈਆਂ ਜੋ ਹੁਣ ਖੰਡਰ ਵਿੱਚ ਪਈਆਂ ਹਨ,
15ਉਹਨਾਂ ਸਰਦਾਰਾਂ ਨਾਲ ਜਿਨ੍ਹਾਂ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਦਿੱਤਾ।
16ਜਾਂ ਮੈਂ ਮਰੇ ਹੋਏ ਬੱਚੇ ਵਾਂਗ ਜ਼ਮੀਨ ਵਿੱਚ ਕਿਉਂ ਨਾ ਲੁਕਾਇਆ ਗਿਆ, ਉਸ ਬਾਲਕ ਵਾਂਗ ਜਿਸ ਨੇ ਕਦੇ ਦਿਨ ਦਾ ਚਾਨਣ ਨਹੀਂ ਦੇਖਿਆ?
17ਉੱਥੇ ਦੁਸ਼ਟ ਦੁੱਖ ਤੋਂ ਰੁੱਕ ਜਾਂਦੇ ਹਨ, ਅਤੇ ਉੱਥੇ ਥੱਕੇ ਹੋਏ ਆਰਾਮ ਕਰਦੇ ਹਨ।
18ਕੈਦੀ ਵੀ ਸੁੱਖ ਭੋਗਦੇ ਹਨ; ਉਹ ਹੁਣ ਪਹਿਰੇਦਾਰਾਂ ਦੀ ਆਵਾਜ਼ ਨਹੀਂ ਸੁਣਦੇ।