ਅੱਯੋਬ 3

ਉੱਥੇ ਦੁਸ਼ਟ ਦੁੱਖ ਤੋਂ ਰੁੱਕ ਜਾਂਦੇ ਹਨ, ਅਤੇ ਉੱਥੇ ਥੱਕੇ ਹੋਏ ਆਰਾਮ ਕਰਦੇ ਹਨ।

Job 3:17 (UKJV) There the wicked cease from troubling; and there the weary be at rest.

15ਉਹਨਾਂ ਸਰਦਾਰਾਂ ਨਾਲ ਜਿਨ੍ਹਾਂ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰ ਦਿੱਤਾ।

16ਜਾਂ ਮੈਂ ਮਰੇ ਹੋਏ ਬੱਚੇ ਵਾਂਗ ਜ਼ਮੀਨ ਵਿੱਚ ਕਿਉਂ ਨਾ ਲੁਕਾਇਆ ਗਿਆ, ਉਸ ਬਾਲਕ ਵਾਂਗ ਜਿਸ ਨੇ ਕਦੇ ਦਿਨ ਦਾ ਚਾਨਣ ਨਹੀਂ ਦੇਖਿਆ?

17ਉੱਥੇ ਦੁਸ਼ਟ ਦੁੱਖ ਤੋਂ ਰੁੱਕ ਜਾਂਦੇ ਹਨ, ਅਤੇ ਉੱਥੇ ਥੱਕੇ ਹੋਏ ਆਰਾਮ ਕਰਦੇ ਹਨ।

18ਕੈਦੀ ਵੀ ਸੁੱਖ ਭੋਗਦੇ ਹਨ; ਉਹ ਹੁਣ ਪਹਿਰੇਦਾਰਾਂ ਦੀ ਆਵਾਜ਼ ਨਹੀਂ ਸੁਣਦੇ।

19ਛੋਟੇ ਅਤੇ ਵੱਡੇ ਉੱਥੇ ਹਨ, ਅਤੇ ਗੁਲਾਮ ਆਪਣੇ ਮਾਲਕਾਂ ਤੋਂ ਅਜ਼ਾਦ ਹੋ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.