ਅੱਯੋਬ 3

ਇਹ ਹੋਵੇ ਕਿ ਉਹ ਦਿਨ ਇੱਕ ਹਨੇਰੇ ਵਿੱਚ ਬਦਲ ਜਾਵੇ; ਪਰਮੇਸ਼ਵਰ ਇਸ ਦੀ ਪਰਵਾਹ ਨਾ ਕਰੇ; ਇਸ ਉੱਤੇ ਕੋਈ ਰੋਸ਼ਨੀ ਨਾ ਚਮਕੇ।

Job 3:4 (UKJV) Let that day be darkness; let not God regard it from above, neither let the light shine upon it.

2ਅੱਯੋਬ ਨੇ ਆਖਿਆ,

3“ਮੇਰੇ ਜਨਮ ਦਾ ਦਿਨ ਨਾਸ ਹੋਵੇ, ਅਤੇ ਉਹ ਰਾਤ ਜਦੋਂ ਕਿਹਾ ਗਿਆ, ‘ਇੱਕ ਮੁੰਡਾ ਗਰਭ ਵਿੱਚ ਪਿਆ ਹੈ!’

4ਇਹ ਹੋਵੇ ਕਿ ਉਹ ਦਿਨ ਇੱਕ ਹਨੇਰੇ ਵਿੱਚ ਬਦਲ ਜਾਵੇ; ਪਰਮੇਸ਼ਵਰ ਇਸ ਦੀ ਪਰਵਾਹ ਨਾ ਕਰੇ; ਇਸ ਉੱਤੇ ਕੋਈ ਰੋਸ਼ਨੀ ਨਾ ਚਮਕੇ।

5ਉਦਾਸੀ ਅਤੇ ਘੋਰ ਅੰਧਿਆਰਾ ਇੱਕ ਵਾਰ ਫਿਰ ਇਸਨੂੰ ਅਪਣਾ ਲਵੇ; ਬੱਦਲ ਇਸ ਉੱਤੇ ਟਿਕ ਜਾਵੇ; ਹਨੇਰਾ ਇਸ ਉੱਤੇ ਸਾਯਾ ਜਾਵੇ।

6ਇਹ ਹੋਵੇ ਕਿ ਉਸ ਰਾਤ ਨੂੰ ਸੰਘਣਾ ਹਨੇਰਾ ਘੇਰ ਲਵੇ; ਉਹ ਨੂੰ ਸਾਲ ਦੇ ਦਿਨਾਂ ਵਿੱਚ ਸ਼ਾਮਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਮਹੀਨਿਆਂ ਵਿੱਚ ਦਰਜ ਕੀਤਾ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.