1ਇਸ ਤੋਂ ਬਾਅਦ ਅੱਯੋਬ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਜਨਮ ਦੇ ਦਿਨ ਨੂੰ ਸਰਾਪ ਦਿੱਤਾ।
2ਅੱਯੋਬ ਨੇ ਆਖਿਆ,
3“ਮੇਰੇ ਜਨਮ ਦਾ ਦਿਨ ਨਾਸ ਹੋਵੇ, ਅਤੇ ਉਹ ਰਾਤ ਜਦੋਂ ਕਿਹਾ ਗਿਆ, ‘ਇੱਕ ਮੁੰਡਾ ਗਰਭ ਵਿੱਚ ਪਿਆ ਹੈ!’
4ਇਹ ਹੋਵੇ ਕਿ ਉਹ ਦਿਨ ਇੱਕ ਹਨੇਰੇ ਵਿੱਚ ਬਦਲ ਜਾਵੇ; ਪਰਮੇਸ਼ਵਰ ਇਸ ਦੀ ਪਰਵਾਹ ਨਾ ਕਰੇ; ਇਸ ਉੱਤੇ ਕੋਈ ਰੋਸ਼ਨੀ ਨਾ ਚਮਕੇ।