ਅੱਯੋਬ 30

ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚ ਲਿਆਵੇਗਾ, ਉਸ ਅਸਥਾਨ ਵਿੱਚ ਜੋ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।

Job 30:23 (UKJV) For I know that you will bring me to death, and to the house appointed for all living.

21ਤੁਸੀਂ ਮੈਨੂੰ ਬੇਰਹਿਮੀ ਨਾਲ ਮੋੜਦੇ ਹੋ; ਤੁਸੀਂ ਆਪਣੇ ਹੱਥ ਦੀ ਤਾਕਤ ਨਾਲ ਮੇਰੇ ਉੱਤੇ ਹਮਲਾ ਕਰਦੇ ਹੋ।

22ਤੂੰ ਮੈਨੂੰ ਖੋਹ ਲਿਆ ਹੈ ਅਤੇ ਮੈਨੂੰ ਹਵਾ ਦੇ ਅੱਗੇ ਚਲਾਇਆ ਹੈ; ਤੂੰ ਮੈਨੂੰ ਤੂਫਾਨ ਵਿੱਚ ਉਛਾਲਦਾ ਹੈ।

23ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚ ਲਿਆਵੇਗਾ, ਉਸ ਅਸਥਾਨ ਵਿੱਚ ਜੋ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।

24“ਯਕੀਨਨ ਕੋਈ ਵੀ ਦੁੱਖੀ ਆਦਮੀ ਉੱਤੇ ਹੱਥ ਨਹੀਂ ਰੱਖਦਾ ਜਦੋਂ ਉਹ ਆਪਣੀ ਬਿਪਤਾ ਵਿੱਚ ਮਦਦ ਲਈ ਪੁਕਾਰਦਾ ਹੈ।

25ਕੀ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਨਹੀਂ ਰੋਇਆ? ਕੀ ਮੇਰੀ ਜਾਨ ਗਰੀਬਾਂ ਲਈ ਉਦਾਸ ਨਹੀਂ ਹੁੰਦੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.