23ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚ ਲਿਆਵੇਗਾ, ਉਸ ਅਸਥਾਨ ਵਿੱਚ ਜੋ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ।
24“ਯਕੀਨਨ ਕੋਈ ਵੀ ਦੁੱਖੀ ਆਦਮੀ ਉੱਤੇ ਹੱਥ ਨਹੀਂ ਰੱਖਦਾ ਜਦੋਂ ਉਹ ਆਪਣੀ ਬਿਪਤਾ ਵਿੱਚ ਮਦਦ ਲਈ ਪੁਕਾਰਦਾ ਹੈ।
25ਕੀ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਨਹੀਂ ਰੋਇਆ? ਕੀ ਮੇਰੀ ਜਾਨ ਗਰੀਬਾਂ ਲਈ ਉਦਾਸ ਨਹੀਂ ਹੁੰਦੀ?
26ਪਰ ਜਦੋਂ ਮੈਂ ਚੰਗਿਆਈ ਦੀ ਆਸ ਰੱਖੀ ਤਾਂ ਬੁਰਾਈ ਆਈ; ਜਦੋਂ ਮੈਂ ਚਾਨਣ ਨੂੰ ਲੱਭਿਆ, ਤਦ ਹਨੇਰਾ ਆ ਗਿਆ।
27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ; ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।