ਅੱਯੋਬ 30

ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ; ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।

Job 30:27 (UKJV) My bowels boiled, and rested not: the days of affliction prevented me.

25ਕੀ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਨਹੀਂ ਰੋਇਆ? ਕੀ ਮੇਰੀ ਜਾਨ ਗਰੀਬਾਂ ਲਈ ਉਦਾਸ ਨਹੀਂ ਹੁੰਦੀ?

26ਪਰ ਜਦੋਂ ਮੈਂ ਚੰਗਿਆਈ ਦੀ ਆਸ ਰੱਖੀ ਤਾਂ ਬੁਰਾਈ ਆਈ; ਜਦੋਂ ਮੈਂ ਚਾਨਣ ਨੂੰ ਲੱਭਿਆ, ਤਦ ਹਨੇਰਾ ਆ ਗਿਆ।

27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ; ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।

28ਮੈਂ ਕਾਲਾ ਹੋ ਜਾਂਦਾ ਹਾਂ, ਪਰ ਸੂਰਜ ਦੁਆਰਾ ਨਹੀਂ; ਮੈਂ ਸਭਾ ਵਿੱਚ ਖੜ੍ਹਾ ਹੋ ਕੇ ਮਦਦ ਲਈ ਪੁਕਾਰਦਾ ਹਾਂ।

29ਮੈਂ ਗਿੱਦੜਾਂ ਦਾ ਭਰਾ, ਉੱਲੂ ਦਾ ਸਾਥੀ ਬਣ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.