ਅੱਯੋਬ 31

ਮੈਂ ਆਪਣੇ ਪਾਪ ਨੂੰ ਲੋਕਾਂ ਵਾਂਗ ਨਹੀਂ ਛੁਪਾਇਆ ਹੈ, ਨਾ ਹੀ ਆਪਣੇ ਦੋਸ਼ ਨੂੰ ਆਪਣੇ ਦਿਲ ਵਿੱਚ ਲੁਕੋਇਆ ਹੈ

Job 31:33 (UKJV) If I covered my transgressions as Adam, by hiding mine iniquity in my bosom:

31ਜੇ ਮੇਰੇ ਘਰ ਵਾਲਿਆਂ ਨੇ ਕਦੇ ਇਹ ਨਾ ਕਿਹਾ ਹੋਵੇ, ਕੌਣ ਅੱਯੋਬ ਦੇ ਘਰ ਦੇ ਭੋਜਨ ਨਾਲ ਨਾ ਰੱਜਿਆ ਹੋਵੇ?

32ਪਰ ਕਿਸੇ ਅਜਨਬੀ ਨੂੰ ਗਲੀ ਵਿੱਚ ਰਾਤ ਨਹੀਂ ਕੱਟਣੀ ਪਈ, ਕਿਉਂਕਿ ਮੇਰਾ ਦਰਵਾਜ਼ਾ ਮੁਸਾਫਰਾਂ ਲਈ ਹਮੇਸ਼ਾ ਖੁੱਲ੍ਹਾ ਸੀ,

33ਮੈਂ ਆਪਣੇ ਪਾਪ ਨੂੰ ਲੋਕਾਂ ਵਾਂਗ ਨਹੀਂ ਛੁਪਾਇਆ ਹੈ, ਨਾ ਹੀ ਆਪਣੇ ਦੋਸ਼ ਨੂੰ ਆਪਣੇ ਦਿਲ ਵਿੱਚ ਲੁਕੋਇਆ ਹੈ

34ਕਿਉਂਕਿ ਮੈਂ ਭੀੜ ਤੋਂ ਇੰਨਾ ਡਰਦਾ ਸੀ ਅਤੇ ਘਰਾਣਿਆ ਦੀ ਨਫ਼ਰਤ ਨੇ ਮੈਨੂੂੰ ਇਨ੍ਹਾਂ ਡਰਾਇਆ ਕਿ ਮੈਂ ਚੁੱਪ ਹੀ ਰਿਹਾ ਅਤੇ ਬਾਹਰ ਨਾ ਗਿਆ?

35(“ਹਾਏ, ਕਿ ਮੇਰੇ ਕੋਲ ਮੇਰੀ ਸੁਣਨ ਵਾਲਾ ਕੋਈ ਹੁੰਦਾ! ਮੈਂ ਹੁਣ ਆਪਣੀ ਸਫ਼ਾਈ ਉੱਤੇ ਦਸਤਖਤ ਕਰਦਾ ਹਾਂ ਸਰਵਸ਼ਕਤੀਮਾਨ ਮੈਨੂੰ ਜਵਾਬ ਦੇਵੇ; ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਂਣ ਵਾਲੇ ਦੇ ਸ਼ਿਕਾਇਤ-ਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.