30ਮੈਂ ਆਪਣੇ ਮੂੰਹ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿਰੁੱਧ ਸਰਾਪ ਦੇ ਕੇ ਆਪਣੇ ਮੂੰਹ ਨੂੰ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ,
31ਜੇ ਮੇਰੇ ਘਰ ਵਾਲਿਆਂ ਨੇ ਕਦੇ ਇਹ ਨਾ ਕਿਹਾ ਹੋਵੇ, ਕੌਣ ਅੱਯੋਬ ਦੇ ਘਰ ਦੇ ਭੋਜਨ ਨਾਲ ਨਾ ਰੱਜਿਆ ਹੋਵੇ?
32ਪਰ ਕਿਸੇ ਅਜਨਬੀ ਨੂੰ ਗਲੀ ਵਿੱਚ ਰਾਤ ਨਹੀਂ ਕੱਟਣੀ ਪਈ, ਕਿਉਂਕਿ ਮੇਰਾ ਦਰਵਾਜ਼ਾ ਮੁਸਾਫਰਾਂ ਲਈ ਹਮੇਸ਼ਾ ਖੁੱਲ੍ਹਾ ਸੀ,
33ਮੈਂ ਆਪਣੇ ਪਾਪ ਨੂੰ ਲੋਕਾਂ ਵਾਂਗ ਨਹੀਂ ਛੁਪਾਇਆ ਹੈ, ਨਾ ਹੀ ਆਪਣੇ ਦੋਸ਼ ਨੂੰ ਆਪਣੇ ਦਿਲ ਵਿੱਚ ਲੁਕੋਇਆ ਹੈ
34ਕਿਉਂਕਿ ਮੈਂ ਭੀੜ ਤੋਂ ਇੰਨਾ ਡਰਦਾ ਸੀ ਅਤੇ ਘਰਾਣਿਆ ਦੀ ਨਫ਼ਰਤ ਨੇ ਮੈਨੂੂੰ ਇਨ੍ਹਾਂ ਡਰਾਇਆ ਕਿ ਮੈਂ ਚੁੱਪ ਹੀ ਰਿਹਾ ਅਤੇ ਬਾਹਰ ਨਾ ਗਿਆ?