28ਫਿਰ ਇਹ ਵੀ ਨਿਆਂ ਕੀਤੇ ਜਾਣ ਵਾਲੇ ਪਾਪ ਹੋਣਗੇ, ਕਿਉਂਕਿ ਮੈਂ ਉੱਚੀ ਥਾਂ ਉੱਤੇ ਪਰਮੇਸ਼ਵਰ ਨਾਲ ਬੇਵਫ਼ਾ ਹੁੰਦਾ।
29“ਜੇ ਮੈਂ ਆਪਣੇ ਦੁਸ਼ਮਣ ਦੀ ਬਦਕਿਸਮਤੀ ਤੇ ਖੁਸ਼ ਹੋਇਆ ਹੁੰਦਾ ਜਾਂ ਉਸ ਉੱਤੇ ਪਈ ਮੁਸੀਬਤ ਤੇ ਖੁਸ਼ ਹੋਇਆ ਹੁੰਦਾ,
30ਮੈਂ ਆਪਣੇ ਮੂੰਹ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿਰੁੱਧ ਸਰਾਪ ਦੇ ਕੇ ਆਪਣੇ ਮੂੰਹ ਨੂੰ ਪਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ,
31ਜੇ ਮੇਰੇ ਘਰ ਵਾਲਿਆਂ ਨੇ ਕਦੇ ਇਹ ਨਾ ਕਿਹਾ ਹੋਵੇ, ਕੌਣ ਅੱਯੋਬ ਦੇ ਘਰ ਦੇ ਭੋਜਨ ਨਾਲ ਨਾ ਰੱਜਿਆ ਹੋਵੇ?
32ਪਰ ਕਿਸੇ ਅਜਨਬੀ ਨੂੰ ਗਲੀ ਵਿੱਚ ਰਾਤ ਨਹੀਂ ਕੱਟਣੀ ਪਈ, ਕਿਉਂਕਿ ਮੇਰਾ ਦਰਵਾਜ਼ਾ ਮੁਸਾਫਰਾਂ ਲਈ ਹਮੇਸ਼ਾ ਖੁੱਲ੍ਹਾ ਸੀ,