1ਇਸ ਲਈ ਇਨ੍ਹਾਂ ਤਿੰਨਾਂ ਆਦਮੀਆਂ ਨੇ ਅੱਯੋਬ, ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਕਿਉਂਕਿ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ।
2ਪਰ ਰਾਮ ਦੇ ਘਰਾਣੇ ਵਿੱਚੋਂ ਬਾਰਕੇਲ ਬੂਜ਼ੀ ਦਾ ਪੁੱਤਰ ਅਲੀਹੂ, ਪਰਮੇਸ਼ਵਰ ਦੀ ਬਜਾਏ ਆਪਣੇ ਆਪ ਨੂੰ ਧਰਮੀ ਠਹਿਰਾਉਣ ਲਈ ਅੱਯੋਬ ਨਾਲ ਬਹੁਤ ਗੁੱਸੇ ਹੋ ਗਿਆ।
3ਉਹ ਤਿੰਨਾਂ ਦੋਸਤਾਂ ਨਾਲ ਵੀ ਗੁੱਸੇ ਸੀ, ਕਿਉਂਕਿ ਉਹਨਾਂ ਨੇ ਅੱਯੋਬ ਨੂੰ ਰੱਦ ਕਰਨ ਦਾ ਕੋਈ ਤਰੀਕਾ ਨਹੀਂ ਲੱਭਿਆ ਸੀ, ਅਤੇ ਫਿਰ ਵੀ ਉਸ ਦੀ ਨਿੰਦਾ ਕੀਤੀ ਸੀ।
4ਹੁਣ ਅਲੀਹੂ ਨੇ ਅੱਯੋਬ ਨਾਲ ਗੱਲ ਕਰਨ ਤੋਂ ਪਹਿਲਾਂ ਇੰਤਜ਼ਾਰ ਕੀਤਾ ਸੀ ਕਿਉਂਕਿ ਉਹ ਉਸ ਤੋਂ ਵੱਡੇ ਸਨ।
5ਪਰ ਜਦੋਂ ਉਸਨੇ ਦੇਖਿਆ ਕਿ ਤਿੰਨਾਂ ਆਦਮੀਆਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਸੀ, ਤਾਂ ਉਸਦਾ ਗੁੱਸਾ ਭੜਕ ਉੱਠਿਆ।