4ਹੁਣ ਅਲੀਹੂ ਨੇ ਅੱਯੋਬ ਨਾਲ ਗੱਲ ਕਰਨ ਤੋਂ ਪਹਿਲਾਂ ਇੰਤਜ਼ਾਰ ਕੀਤਾ ਸੀ ਕਿਉਂਕਿ ਉਹ ਉਸ ਤੋਂ ਵੱਡੇ ਸਨ।
5ਪਰ ਜਦੋਂ ਉਸਨੇ ਦੇਖਿਆ ਕਿ ਤਿੰਨਾਂ ਆਦਮੀਆਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਸੀ, ਤਾਂ ਉਸਦਾ ਗੁੱਸਾ ਭੜਕ ਉੱਠਿਆ।
6ਇਸ ਲਈ ਬਾਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਆਖਿਆ: “ਮੈਂ ਤੁਹਾਡੇ ਤੋਂ ਉਮਰ ਵਿੱਚ ਛੋਟਾ ਹਾਂ, ਅਤੇ ਤੁਸੀਂ ਵੱਡੇ ਹੋ; ਇਸੇ ਲਈ ਮੈਂ ਡਰਿਆ ਹੋਇਆ ਸੀ, ਅਤੇ ਮੈਂ ਆਪਣੇ ਵਿਚਾਰਾਂ ਨੂੰ ਦੱਸਣ ਦੀ ਹਿੰਮਤ ਨਹੀਂ ਕੀਤੀ।
7ਮੈਂ ਸੋਚਿਆ, ‘ਉਮਰ ਦੇ ਵੱਡੇ ਨੂੰ ਬੋਲਣਾ ਚਾਹੀਦਾ ਹੈ; ਜੋ ਉਹ ਬੁੱਧੀ ਦੀਆਂ ਗੱਲਾਂ ਸਿਖਾਉਣ।’
8ਪਰ ਹੁਣ ਮੈਨੂੰ ਸਮਝ ਆ ਗਈ ਹੈ, ਕਿ ਬੁੱਧੀ ਸਰਵਸ਼ਕਤੀਮਾਨ ਪਰਮੇਸ਼ਵਰ ਹੀ ਪ੍ਰਦਾਨ ਕਰਦਾ ਹੈ।