5ਪਰ ਜਦੋਂ ਉਸਨੇ ਦੇਖਿਆ ਕਿ ਤਿੰਨਾਂ ਆਦਮੀਆਂ ਕੋਲ ਕਹਿਣ ਲਈ ਹੋਰ ਕੁਝ ਨਹੀਂ ਸੀ, ਤਾਂ ਉਸਦਾ ਗੁੱਸਾ ਭੜਕ ਉੱਠਿਆ।
6ਇਸ ਲਈ ਬਾਰਕੇਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਆਖਿਆ: “ਮੈਂ ਤੁਹਾਡੇ ਤੋਂ ਉਮਰ ਵਿੱਚ ਛੋਟਾ ਹਾਂ, ਅਤੇ ਤੁਸੀਂ ਵੱਡੇ ਹੋ; ਇਸੇ ਲਈ ਮੈਂ ਡਰਿਆ ਹੋਇਆ ਸੀ, ਅਤੇ ਮੈਂ ਆਪਣੇ ਵਿਚਾਰਾਂ ਨੂੰ ਦੱਸਣ ਦੀ ਹਿੰਮਤ ਨਹੀਂ ਕੀਤੀ।
7ਮੈਂ ਸੋਚਿਆ, ‘ਉਮਰ ਦੇ ਵੱਡੇ ਨੂੰ ਬੋਲਣਾ ਚਾਹੀਦਾ ਹੈ; ਜੋ ਉਹ ਬੁੱਧੀ ਦੀਆਂ ਗੱਲਾਂ ਸਿਖਾਉਣ।’
8ਪਰ ਹੁਣ ਮੈਨੂੰ ਸਮਝ ਆ ਗਈ ਹੈ, ਕਿ ਬੁੱਧੀ ਸਰਵਸ਼ਕਤੀਮਾਨ ਪਰਮੇਸ਼ਵਰ ਹੀ ਪ੍ਰਦਾਨ ਕਰਦਾ ਹੈ।
9ਸਿਰਫ ਬਜ਼ੁਰਗ ਹੀ ਸਿਆਣੇ ਨਹੀਂ ਹੁੰਦੇ, ਸਿਰਫ ਬਜ਼ੁਰਗ ਹੀ ਸਹੀ ਨੂੰ ਸਮਝਣ ਵਾਲੇ ਨਹੀਂ ਹੁੰਦੇ ਹਨ।