23ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਚਮਕਦੇ ਬਰਛੇ ਅਤੇ ਸਾਂਗ ਵੀ।
24ਜੋਸ਼ ਵਿੱਚ ਇਹ ਜ਼ਮੀਨ ਨੂੰ ਖਾ ਜਾਂਦਾ ਹੈ; ਜਦੋਂ ਤੁਰ੍ਹੀ ਵੱਜਦੀ ਹੈ ਤਾਂ ਇਹ ਟਿਕ ਨਹੀਂ ਸਕਦਾ।
25ਤੁਰ੍ਹੀ ਦੇ ਫੂਕਣ ਉੱਤੇ ਇਹ ਚੀਕਦਾ ਹੈ, ‘ਆਹਾ!’ ਇਹ ਲੜਾਈ ਦੀ ਖੁਸ਼ਬੂ ਨੂੰ ਦੂਰੋਂ ਫੜਦਾ ਹੈ, ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ।
26“ਕੀ ਬਾਜ਼ ਤੁਹਾਡੀ ਬੁੱਧੀ ਨਾਲ ਉੱਡਦਾ ਹੈ ਅਤੇ ਦੱਖਣ ਵੱਲ ਆਪਣੇ ਖੰਭ ਫੈਲਾਉਂਦਾ ਹੈ?
27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਉਡਦਾ ਹੈ ਅਤੇ ਉੱਚੇ ਪਾਸੇ ਆਪਣਾ ਆਲ੍ਹਣਾ ਬਣਾਉਂਦਾ ਹੈ?