14ਡਰ ਅਤੇ ਕੰਬਣੀ ਨੇ ਮੈਨੂੰ ਫੜ ਲਿਆ ਜਿਸ ਨੇ ਮੇਰੀਆਂ ਸਾਰੀਆਂ ਹੱਡੀਆਂ ਹਿਲਾ ਦਿੱਤੀਆਂ।
15ਇੱਕ ਆਤਮਾ ਮੇਰੇ ਚਿਹਰੇ ਤੋਂ ਲੰਘ ਗਈ, ਅਤੇ ਮੇਰੇ ਸਰੀਰ ਦੇ ਰੋਂਗਟੇ ਖੜ੍ਹੇ ਹੋ ਗਏ।
16ਇਹ ਰੁਕ ਗਿਆ, ਪਰ ਮੈਂ ਇਹ ਨਹੀਂ ਦੱਸ ਸਕਿਆ ਕਿ ਇਹ ਕੀ ਸੀ। ਇੱਕ ਰੂਪ ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹਾ ਸੀ, ਅਤੇ ਮੈਂ ਇੱਕ ਸ਼ਾਂਤ ਆਵਾਜ਼ ਸੁਣੀ:
17‘ਕੀ ਕੋਈ ਪ੍ਰਾਣੀ ਪਰਮੇਸ਼ਵਰ ਨਾਲੋਂ ਵੱਧ ਧਰਮੀ ਹੋ ਸਕਦਾ ਹੈ? ਕੀ ਇੱਕ ਤਕੜਾ ਮਨੁੱਖ ਵੀ ਆਪਣੇ ਸਿਰਜਣਹਾਰ ਪਰਮੇਸ਼ਵਰ ਨਾਲੋਂ ਜ਼ਿਆਦਾ ਸ਼ੁੱਧ ਹੋ ਸਕਦਾ ਹੈ?
18ਜੇਕਰ ਪਰਮੇਸ਼ਵਰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ, ਅਤੇ ਉਹ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ,