1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:
2ਜੇ ਕੋਈ ਤੈਨੂੰ ਇੱਕ ਸ਼ਬਦ ਬੋਲਦਾ ਹੈ, ਤਾਂ ਕੀ ਤੂੰ ਬੇਸਬਰਾ ਹੋਵੇਂਗਾ? ਪਰ ਬੋਲੇ ਬਿਨ੍ਹਾਂ ਕੌਣ ਰਹਿ ਸਕਦਾ ਹੈ?
3ਸੋਚ ਕਿ ਤੂੰ ਬਹੁਤਿਆਂ ਨੂੰ ਕਿਵੇਂ ਉਪਦੇਸ਼ ਦਿੱਤਾ ਹੈ, ਤੂੰ ਕਮਜ਼ੋਰ ਹੱਥਾਂ ਨੂੰ ਕਿਵੇਂ ਮਜ਼ਬੂਤ ਕੀਤਾ ਹੈ।
4ਤੇਰੇ ਲਫ਼ਜ਼ਾਂ ਨੇ ਠੋਕਰ ਖਾਣ ਵਾਲਿਆਂ ਦਾ ਸਾਥ ਦਿੱਤਾ; ਤੂੰ ਹਿੱਲਦੇ ਹੋਏ ਗੋਡਿਆਂ ਨੂੰ ਮਜ਼ਬੂਤ ਕੀਤਾ ਹੈ।