ਅੱਯੋਬ 41

ਇਸ ਦੇ ਮੂੰਹ ਦੇ ਦਰਵਾਜ਼ੇ ਖੋਲ੍ਹਣ ਦੀ ਹਿੰਮਤ ਕੌਣ ਕਰਦਾ ਹੈ, ਉਸਦੇ ਦੰਦਾਂ ਦਾ ਘੇਰਾ ਭਿਆਨਕ ਹੈ?

Job 41:14 (UKJV) Who can open the doors of his face? his teeth are terrible round about.

12“ਮੈਂ ਲਿਵਯਾਥਾਨ ਦੇ ਅੰਗ, ਇਸਦੀ ਤਾਕਤ ਅਤੇ ਇਸ ਦੇ ਸੁੰਦਰ ਰੂਪ ਬਾਰੇ ਗੱਲ ਕਰਨ ਵਿੱਚ ਅਸਫ਼ਲ ਨਹੀਂ ਹੋਵਾਂਗਾ।

13ਕੌਣ ਇਸ ਦਾ ਉੱਪਰਲਾ ਲਿਬਾਸ ਉਤਾਰ ਸਕਦਾ ਹੈ? ਇਸ ਦੇ ਦੋਹਰੇ ਕਵਚ ਨੂੰ ਕੌਣ ਪਾਰ ਕਰ ਸਕਦਾ ਹੈ?

14ਇਸ ਦੇ ਮੂੰਹ ਦੇ ਦਰਵਾਜ਼ੇ ਖੋਲ੍ਹਣ ਦੀ ਹਿੰਮਤ ਕੌਣ ਕਰਦਾ ਹੈ, ਉਸਦੇ ਦੰਦਾਂ ਦਾ ਘੇਰਾ ਭਿਆਨਕ ਹੈ?

15ਉਸਦੇ ਛਿਲਕੇ ਦੀਆਂ ਧਾਰੀਆਂ ਉਸਦਾ ਘਮੰਡ ਹਨ ਇਹ ਕੱਸ ਕੇ ਮੋਹਰ ਨਾਲ ਜੋੜੀਆਂ ਗਈਆਂ ਹਨ;

16ਉਹ ਇੱਕ ਦੂਸਰੇ ਦੇ ਐਨੇ ਨੇੜੇ ਹਨ ਕਿ ਕੋਈ ਹਵਾ ਵਿਚਕਾਰ ਨਹੀਂ ਲੰਘ ਸਕਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.