2ਨਰਾਜ਼ਗੀ ਇੱਕ ਮੂਰਖ ਨੂੰ ਮਾਰ ਦਿੰਦੀ ਹੈ, ਅਤੇ ਈਰਖਾ ਭੋਲੇ ਨੂੰ ਮਾਰ ਦਿੰਦੀ ਹੈ।
3ਮੈਂ ਖੁਦ ਇੱਕ ਮੂਰਖ ਨੂੰ ਜੜ੍ਹ ਫੜਦਿਆਂ ਦੇਖਿਆ ਹੈ, ਪਰ ਅਚਾਨਕ ਉਹ ਦਾ ਘਰ ਸਰਾਪਿਆ ਗਿਆ।
4ਉਸਦੇ ਬੱਚੇ ਸੁਰੱਖਿਆ ਤੋਂ ਬਹੁਤ ਦੂਰ ਹਨ, ਅਤੇ ਉਹਨਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਮਿਲਿਆ।
5ਭੁੱਖੇ ਲੋਕ ਉਸ ਦੀ ਵਾਢੀ ਨੂੰ ਖਾ ਲੈਂਦੇ ਹਨ, ਇੱਥੋਂ ਤੱਕ ਕੰਡਿਆਂ ਵਿੱਚੋਂ ਵੀ ਅੰਨ ਨੂੰ ਕੱਢ ਲੈ ਜਾਂਦੇ ਹਨ, ਅਤੇ ਪਿਆਸਾ ਉਸ ਦੀ ਦੌਲਤ ਦੇ ਪਿੱਛੇ ਲੱਗ ਜਾਂਦਾ ਹੈ।
6ਕਿਉਂ ਜੋ ਕਠਿਨਾਈ ਮਿੱਟੀ ਤੋਂ ਨਹੀਂ ਉੱਗਦੀ, ਨਾ ਹੀ ਮੁਸੀਬਤ ਜ਼ਮੀਨ ਵਿੱਚੋਂ ਉੱਗਦੀ ਹੈ।