ਯੋਏਲ 1

ਖੇਤ ਬਰਬਾਦ ਹੋ ਗਏ ਹਨ, ਜ਼ਮੀਨ ਸੁੱਕ ਗਈ ਹੈ; ਅਨਾਜ ਨਸ਼ਟ ਹੋ ਗਿਆ, ਨਵੀਂ ਮੈ ਸੁੱਕ ਗਈ, ਜ਼ੈਤੂਨ ਦਾ ਤੇਲ ਨਾਸ ਹੋ ਗਿਆ।

Joel 1:10 (UKJV) The field is wasted, the land mourns; for the corn is wasted: the new wine is dried up, the oil languishes.

8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ।

9ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ। ਜਾਜਕ ਸੋਗ ਵਿੱਚ ਹਨ, ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।

10ਖੇਤ ਬਰਬਾਦ ਹੋ ਗਏ ਹਨ, ਜ਼ਮੀਨ ਸੁੱਕ ਗਈ ਹੈ; ਅਨਾਜ ਨਸ਼ਟ ਹੋ ਗਿਆ, ਨਵੀਂ ਮੈ ਸੁੱਕ ਗਈ, ਜ਼ੈਤੂਨ ਦਾ ਤੇਲ ਨਾਸ ਹੋ ਗਿਆ।

11ਹੇ ਕਿਸਾਨੋ, ਨਿਰਾਸ਼ ਹੋਵੋ, ਹੇ ਵੇਲਾਂ ਦੇ ਪੈਦਾ ਕਰਨ ਵਾਲਿਓ, ਰੋਵੋ; ਕਣਕ ਅਤੇ ਜੌਂ ਲਈ ਸੋਗ ਕਰੋ, ਕਿਉਂਕਿ ਖੇਤ ਦੀ ਫ਼ਸਲ ਤਬਾਹ ਹੋ ਗਈ ਹੈ।

12ਅੰਗੂਰੀ ਵੇਲ ਸੁੱਕ ਗਈ ਹੈ, ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ। ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ, ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ। ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.