ਯੋਏਲ 1

ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ। ਜਾਜਕ ਸੋਗ ਵਿੱਚ ਹਨ, ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।

Joel 1:9 (UKJV) The food offering and the drink offering is cut off from the house of the LORD; the priests, the LORD's ministers, mourn.

7ਉਸ ਨੇ ਮੇਰੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਅਤੇ ਮੇਰੇ ਹੰਜੀਰ ਦੇ ਰੁੱਖਾਂ ਨੂੰ ਤੋੜ ਕੇ ਸੁੱਟ ਦਿੱਤਾ। ਉਸ ਨੇ ਉਨ੍ਹਾਂ ਦੀ ਸੱਕ ਲਾਹ ਕੇ ਸੁੱਟ ਦਿੱਤੀ ਹੈ, ਉਨ੍ਹਾਂ ਦੀਆਂ ਟਹਿਣੀਆਂ ਨੂੰ ਚਿੱਟਾ ਛੱਡ ਦਿੱਤਾ ਹੈ।

8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ।

9ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ। ਜਾਜਕ ਸੋਗ ਵਿੱਚ ਹਨ, ਉਹ ਜਿਹੜੇ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ।

10ਖੇਤ ਬਰਬਾਦ ਹੋ ਗਏ ਹਨ, ਜ਼ਮੀਨ ਸੁੱਕ ਗਈ ਹੈ; ਅਨਾਜ ਨਸ਼ਟ ਹੋ ਗਿਆ, ਨਵੀਂ ਮੈ ਸੁੱਕ ਗਈ, ਜ਼ੈਤੂਨ ਦਾ ਤੇਲ ਨਾਸ ਹੋ ਗਿਆ।

11ਹੇ ਕਿਸਾਨੋ, ਨਿਰਾਸ਼ ਹੋਵੋ, ਹੇ ਵੇਲਾਂ ਦੇ ਪੈਦਾ ਕਰਨ ਵਾਲਿਓ, ਰੋਵੋ; ਕਣਕ ਅਤੇ ਜੌਂ ਲਈ ਸੋਗ ਕਰੋ, ਕਿਉਂਕਿ ਖੇਤ ਦੀ ਫ਼ਸਲ ਤਬਾਹ ਹੋ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.