16ਤਦ ਉਹਨਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸਾਨੂੰ ਹੁਕਮ ਦਿੱਤਾ ਹੈ ਅਸੀਂ ਉਹੀ ਕਰਾਂਗੇ ਅਤੇ ਜਿੱਥੇ ਵੀ ਤੁਸੀਂ ਸਾਨੂੰ ਭੇਜੋਂਗੇ ਅਸੀਂ ਜਾਵਾਂਗੇ।
17ਜਿਵੇਂ ਅਸੀਂ ਮੋਸ਼ੇਹ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਸੀ, ਉਸੇ ਤਰ੍ਹਾਂ ਅਸੀਂ ਤੁਹਾਡਾ ਵੀ ਕਹਿਣਾ ਮੰਨਾਂਗੇ। ਕੇਵਲ ਯਾਹਵੇਹ ਤੁਹਾਡੇ ਨਾਲ ਹੋਵੇ ਜਿਵੇਂ ਉਹ ਮੋਸ਼ੇਹ ਦੇ ਨਾਲ ਸੀ।
18ਜੋ ਕੋਈ ਤੁਹਾਡੇ ਬਚਨ ਦੇ ਵਿਰੁੱਧ ਬਗਾਵਤ ਕਰਦਾ ਹੈ ਅਤੇ ਉਸ ਨੂੰ ਨਹੀਂ ਮੰਨਦਾ, ਤੁਸੀਂ ਉਹਨਾਂ ਨੂੰ ਜੋ ਵੀ ਹੁਕਮ ਦਿਓਗੇ, ਉਹ ਮਾਰਿਆ ਜਾਵੇਗਾ। ਤੂੰ ਸਿਰਫ ਤਕੜਾ ਹੋ ਅਤੇ ਹੌਂਸਲਾ ਰੱਖ!”