1ਤਦ ਨੂਨ ਦੇ ਪੁੱਤਰ ਯੇਹੋਸ਼ੁਆ ਨੇ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਦੋ ਜਾਸੂਸ ਭੇਜੇ। ਉਸਨੇ ਕਿਹਾ, “ਜਾਓ, ਧਰਤੀ ਵੱਲ ਦੇਖੋ, ਖਾਸ ਕਰਕੇ ਯਰੀਹੋ ਨੂੰ।” ਇਸ ਲਈ ਉਹ ਜਾ ਕੇ ਰਾਹਾਬ ਨਾਂ ਦੀ ਵੇਸਵਾ ਦੇ ਘਰ ਜਾ ਵੜੇ ਅਤੇ ਉੱਥੇ ਠਹਿਰੇ।
2ਯਰੀਹੋ ਦੇ ਰਾਜੇ ਨੂੰ ਦੱਸਿਆ ਗਿਆ, “ਦੇਖੋ, ਕੁਝ ਇਸਰਾਏਲੀ ਅੱਜ ਰਾਤ ਇੱਥੇ ਦੇਸ਼ ਦੀ ਜਾਸੂਸੀ ਕਰਨ ਲਈ ਆਏ ਹਨ।”
3ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”