ਯੇਹੋਸ਼ੁਆ 2

ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”

Joshua 2:3 (UKJV) And the king of Jericho sent unto Rahab, saying, Bring forth the men that are come to you, which are entered into yours house: for they be come to search out all the country.

1ਤਦ ਨੂਨ ਦੇ ਪੁੱਤਰ ਯੇਹੋਸ਼ੁਆ ਨੇ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਦੋ ਜਾਸੂਸ ਭੇਜੇ। ਉਸਨੇ ਕਿਹਾ, “ਜਾਓ, ਧਰਤੀ ਵੱਲ ਦੇਖੋ, ਖਾਸ ਕਰਕੇ ਯਰੀਹੋ ਨੂੰ।” ਇਸ ਲਈ ਉਹ ਜਾ ਕੇ ਰਾਹਾਬ ਨਾਂ ਦੀ ਵੇਸਵਾ ਦੇ ਘਰ ਜਾ ਵੜੇ ਅਤੇ ਉੱਥੇ ਠਹਿਰੇ।

2ਯਰੀਹੋ ਦੇ ਰਾਜੇ ਨੂੰ ਦੱਸਿਆ ਗਿਆ, “ਦੇਖੋ, ਕੁਝ ਇਸਰਾਏਲੀ ਅੱਜ ਰਾਤ ਇੱਥੇ ਦੇਸ਼ ਦੀ ਜਾਸੂਸੀ ਕਰਨ ਲਈ ਆਏ ਹਨ।”

3ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”

4ਪਰ ਔਰਤ ਉਹਨਾਂ ਦੋਹਾਂ ਆਦਮੀਆਂ ਨੂੰ ਲੁਕਾ ਲਿਆ ਸੀ। ਉਸਨੇ ਕਿਹਾ, “ਹਾਂ, ਉਹ ਆਦਮੀ ਮੇਰੇ ਕੋਲ ਆਏ ਸਨ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੋਂ ਆਏ ਸਨ।

5ਸ਼ਾਮ ਵੇਲੇ, ਜਦੋਂ ਸ਼ਹਿਰ ਦਾ ਫਾਟਕ ਬੰਦ ਕਰਨ ਦਾ ਸਮਾਂ ਹੋਇਆ, ਉਹ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਕਿਸ ਪਾਸੇ ਗਏ। ਜਲਦੀ ਨਾਲ ਉਨ੍ਹਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.