2ਯਰੀਹੋ ਦੇ ਰਾਜੇ ਨੂੰ ਦੱਸਿਆ ਗਿਆ, “ਦੇਖੋ, ਕੁਝ ਇਸਰਾਏਲੀ ਅੱਜ ਰਾਤ ਇੱਥੇ ਦੇਸ਼ ਦੀ ਜਾਸੂਸੀ ਕਰਨ ਲਈ ਆਏ ਹਨ।”
3ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੁਨੇਹਾ ਭੇਜਿਆ, “ਉਨ੍ਹਾਂ ਆਦਮੀਆਂ ਨੂੰ ਬਾਹਰ ਲਿਆਓ ਜਿਹੜੇ ਤੇਰੇ ਕੋਲ ਆਏ ਅਤੇ ਤੇਰੇ ਘਰ ਵਿੱਚ ਵੜ ਗਏ ਕਿਉਂਕਿ ਉਹ ਸਾਰੇ ਦੇਸ਼ ਦੀ ਜਾਸੂਸੀ ਕਰਨ ਆਏ ਹਨ।”
4ਪਰ ਔਰਤ ਉਹਨਾਂ ਦੋਹਾਂ ਆਦਮੀਆਂ ਨੂੰ ਲੁਕਾ ਲਿਆ ਸੀ। ਉਸਨੇ ਕਿਹਾ, “ਹਾਂ, ਉਹ ਆਦਮੀ ਮੇਰੇ ਕੋਲ ਆਏ ਸਨ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਕਿੱਥੋਂ ਆਏ ਸਨ।
5ਸ਼ਾਮ ਵੇਲੇ, ਜਦੋਂ ਸ਼ਹਿਰ ਦਾ ਫਾਟਕ ਬੰਦ ਕਰਨ ਦਾ ਸਮਾਂ ਹੋਇਆ, ਉਹ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਹ ਕਿਸ ਪਾਸੇ ਗਏ। ਜਲਦੀ ਨਾਲ ਉਨ੍ਹਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ।”
6ਪਰ ਉਹ ਉਨ੍ਹਾਂ ਨੂੰ ਛੱਤ ਤੇ ਲੈ ਗਈ ਅਤੇ ਉਨ੍ਹਾਂ ਨੂੰ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਤ ਉੱਤੇ ਰੱਖੀਆਂ ਸਨ ਲੁਕਾ ਦਿੱਤਾ।