ਯੇਹੋਸ਼ੁਆ 10

ਅਦੋਨੀ-ਸਿਦੇਕ ਅਤੇ ਉਸਦੇ ਆਦਮੀ ਡਰ ਗਏ ਕਿਉਂਕਿ ਗਿਬਓਨ ਇੱਕ ਮਹੱਤਵਪੂਰਣ ਸ਼ਹਿਰ ਸੀ, ਅਤੇ ਜਿਵੇਂ ਸ਼ਾਹੀ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਹ ਅਈ ਨਾਲੋਂ ਵੱਡਾ ਸੀ ਅਤੇ ਇਸ ਦੇ ਸਾਰੇ ਆਦਮੀ ਚੰਗੇ ਸੂਰਮੇ ਸਨ।

Joshua 10:2 (UKJV) That they feared greatly, because Gibeon was a great city, as one of the royal cities, and because it was greater than Ai, and all the men thereof were mighty.

1ਤਦ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਸੁਣਿਆ ਕਿ ਯੇਹੋਸ਼ੁਆ ਨੇ ਅਈ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਜਿਵੇਂ ਉਸਨੇ ਅਈ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਜਿਵੇਂ ਉਸਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ ਅਤੇ ਗਿਬਓਨ ਦੇ ਲੋਕਾਂ ਨੇ ਇਸਰਾਏਲ ਨਾਲ ਮੇਲ ਕਰ ਲਿਆਂ ਅਤੇ ਉਨ੍ਹਾਂ ਦੇ ਸਹਿਯੋਗੀ ਬਣ ਗਏ।

2ਅਦੋਨੀ-ਸਿਦੇਕ ਅਤੇ ਉਸਦੇ ਆਦਮੀ ਡਰ ਗਏ ਕਿਉਂਕਿ ਗਿਬਓਨ ਇੱਕ ਮਹੱਤਵਪੂਰਣ ਸ਼ਹਿਰ ਸੀ, ਅਤੇ ਜਿਵੇਂ ਸ਼ਾਹੀ ਸ਼ਹਿਰਾਂ ਵਿੱਚੋਂ ਇੱਕ ਸੀ ਅਤੇ ਇਹ ਅਈ ਨਾਲੋਂ ਵੱਡਾ ਸੀ ਅਤੇ ਇਸ ਦੇ ਸਾਰੇ ਆਦਮੀ ਚੰਗੇ ਸੂਰਮੇ ਸਨ।

3ਇਸ ਲਈ ਯੇਰੂਸ਼ਲੇਮ ਦੇ ਰਾਜੇ ਅਦੋਨੀ-ਸਿਦੇਕ ਨੇ ਹੇਬਰੋਨ ਦੇ ਰਾਜਾ ਹੋਹਾਮ, ਯਰਮੂਥ ਦੇ ਰਾਜਾ ਪੀਰਾਮ, ਲਾਕੀਸ਼ ਦੇ ਰਾਜਾ ਯਾਫ਼ੀਆ ਅਤੇ ਅਗਲੋਨ ਦੇ ਰਾਜਾ ਦਬੀਰ ਨੂੰ ਬੇਨਤੀ ਕੀਤੀ।

4“ਉੱਪਰ ਆਓ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਮੇਰੀ ਮਦਦ ਕਰੋ, ਕਿਉਂਕਿ ਉਸ ਨੇ ਯੇਹੋਸ਼ੁਆ ਅਤੇ ਇਸਰਾਏਲੀਆਂ ਨਾਲ ਸੁਲ੍ਹਾ ਕਰ ਲਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.