24ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯੇਹੋਸ਼ੁਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।
25ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ ਅਤੇ ਨਾ ਘਬਰਾਓ, ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਾਹਵੇਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਹੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜਨ ਜਾ ਰਹੇ ਹੋ।”
26ਤਦ ਯੇਹੋਸ਼ੁਆ ਨੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਜ ਖੰਭਿਆਂ ਉੱਤੇ ਨੰਗਾ ਕਰ ਦਿੱਤਾ ਅਤੇ ਉਹ ਸ਼ਾਮ ਤੱਕ ਖੰਭਿਆਂ ਉੱਤੇ ਲਟਕਦੇ ਰਹੇ।
27ਸੂਰਜ ਡੁੱਬਣ ਵੇਲੇ ਯੇਹੋਸ਼ੁਆ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਖੰਭਿਆਂ ਤੋਂ ਹੇਠਾਂ ਉਤਾਰਿਆ ਅਤੇ ਉਨ੍ਹਾਂ ਨੂੰ ਉਸ ਗੁਫ਼ਾ ਵਿੱਚ ਸੁੱਟ ਦਿੱਤਾ ਜਿੱਥੇ ਉਹ ਲੁਕੇ ਹੋਏ ਸਨ। ਗੁਫਾ ਦੇ ਮੂੰਹ ਤੇ ਵੱਡੇ-ਵੱਡੇ ਪੱਥਰ ਰੱਖ ਦਿੱਤੇ, ਜੋ ਅੱਜ ਤੱਕ ਮੌਜੂਦ ਹਨ।
28ਉਸ ਦਿਨ ਯੇਹੋਸ਼ੁਆ ਨੇ ਮੱਕੇਦਾਹ ਨੂੰ ਜਿੱਤ ਲਿਆ। ਉਸਨੇ ਸ਼ਹਿਰ ਅਤੇ ਉਸਦੇ ਰਾਜੇ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਸਦੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਸ ਨੇ ਕੋਈ ਵੀ ਬਾਕੀ ਨਹੀਂ ਛੱਡਿਆ ਅਤੇ ਉਸਨੇ ਮੱਕੇਦਾਹ ਦੇ ਰਾਜੇ ਨਾਲ ਉਵੇਂ ਹੀ ਕੀਤਾ ਜਿਵੇਂ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ।