ਯੇਹੋਸ਼ੁਆ 10

ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯੇਹੋਸ਼ੁਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।

Joshua 10:24 (UKJV) And it came to pass, when they brought out those kings unto Joshua, that Joshua called for all the men of Israel, and said unto the captains of the men of war which went with him, Come near, put your feet upon the necks of these kings. And they came near, and put their feet upon the necks of them.

22ਯੇਹੋਸ਼ੁਆ ਨੇ ਕਿਹਾ, “ਗੁਫਾ ਦਾ ਮੂੰਹ ਖੋਲ੍ਹੋ ਅਤੇ ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਬਾਹਰ ਲਿਆਓ।”

23ਇਸ ਲਈ ਉਹ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ, ਅਰਥਾਤ ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ।

24ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯੇਹੋਸ਼ੁਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।

25ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ ਅਤੇ ਨਾ ਘਬਰਾਓ, ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਾਹਵੇਹ ਤੁਹਾਡੇ ਸਾਰੇ ਦੁਸ਼ਮਣਾਂ ਨਾਲ ਇਸੇ ਤਰ੍ਹਾਂ ਹੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਲੜਨ ਜਾ ਰਹੇ ਹੋ।”

26ਤਦ ਯੇਹੋਸ਼ੁਆ ਨੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੰਜ ਖੰਭਿਆਂ ਉੱਤੇ ਨੰਗਾ ਕਰ ਦਿੱਤਾ ਅਤੇ ਉਹ ਸ਼ਾਮ ਤੱਕ ਖੰਭਿਆਂ ਉੱਤੇ ਲਟਕਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.