20ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਪਰ ਕੁਝ ਬਚੇ ਹੋਏ ਲੋਕ ਆਪਣੇ ਗੜ੍ਹ ਵਾਲੇ ਸ਼ਹਿਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।
21ਫ਼ੇਰ ਸਾਰੀ ਸੈਨਾ ਮੱਕੇਦਾਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਸਹੀ-ਸਲਾਮਤ ਵਾਪਸ ਪਰਤ ਆਈ ਅਤੇ ਕਿਸੇ ਨੇ ਇਸਰਾਏਲੀਆਂ ਦੇ ਵਿਰੁੱਧ ਇੱਕ ਸ਼ਬਦ ਵੀ ਨਾ ਬੋਲਿਆ।
22ਯੇਹੋਸ਼ੁਆ ਨੇ ਕਿਹਾ, “ਗੁਫਾ ਦਾ ਮੂੰਹ ਖੋਲ੍ਹੋ ਅਤੇ ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਬਾਹਰ ਲਿਆਓ।”
23ਇਸ ਲਈ ਉਹ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ, ਅਰਥਾਤ ਯੇਰੂਸ਼ਲੇਮ, ਹੇਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ।
24ਜਦੋਂ ਉਹ ਇਨ੍ਹਾਂ ਰਾਜਿਆਂ ਨੂੰ ਯੇਹੋਸ਼ੁਆ ਕੋਲ ਲੈ ਆਏ ਤਾਂ ਉਸ ਨੇ ਇਸਰਾਏਲ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਅਤੇ ਆਪਣੇ ਨਾਲ ਆਏ ਸੈਨਾਪਤੀਆਂ ਨੂੰ ਕਿਹਾ, “ਇੱਥੇ ਆਓ ਅਤੇ ਆਪਣੇ ਪੈਰ ਇਨ੍ਹਾਂ ਰਾਜਿਆਂ ਦੀਆਂ ਗਰਦਨਾਂ ਉੱਤੇ ਰੱਖੋ।” ਇਸ ਲਈ ਉਨ੍ਹਾਂ ਨੇ ਅੱਗੇ ਆ ਕੇ ਉਨ੍ਹਾਂ ਦੇ ਗਲੇ ਤੇ ਪੈਰ ਰੱਖ ਲਏ।