ਯੇਹੋਸ਼ੁਆ 10

ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਪਰ ਕੁਝ ਬਚੇ ਹੋਏ ਲੋਕ ਆਪਣੇ ਗੜ੍ਹ ਵਾਲੇ ਸ਼ਹਿਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।

Joshua 10:20 (UKJV) And it came to pass, when Joshua and the children of Israel had made an end of slaying them with a very great slaughter, till they were consumed, that the rest which remained of them entered into fenced cities.

18ਯੇਹੋਸ਼ੁਆ ਨੇ ਉਹਨਾਂ ਨੂੰ ਕਿਹਾ, “ਗੁਫਾ ਦੇ ਮੂੰਹ ਤੱਕ ਵੱਡੇ-ਵੱਡੇ ਪੱਥਰ ਰੱਖ ਦਿਓ, ਅਤੇ ਇਸਦੀ ਰਾਖੀ ਲਈ ਉੱਥੇ ਕੁਝ ਆਦਮੀ ਤਾਇਨਾਤ ਕਰੋ।

19ਪਰ ਰੁਕੋ ਨਾ, ਆਪਣੇ ਦੁਸ਼ਮਣਾਂ ਦਾ ਪਿੱਛਾ ਕਰੋ! ਉਨ੍ਹਾਂ ਉੱਤੇ ਪਿੱਛੇ ਤੋਂ ਹਮਲਾ ਕਰੋ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਤੱਕ ਨਾ ਪਹੁੰਚਣ ਦਿਓ, ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ।”

20ਇਸ ਲਈ ਯੇਹੋਸ਼ੁਆ ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਪਰ ਕੁਝ ਬਚੇ ਹੋਏ ਲੋਕ ਆਪਣੇ ਗੜ੍ਹ ਵਾਲੇ ਸ਼ਹਿਰਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।

21ਫ਼ੇਰ ਸਾਰੀ ਸੈਨਾ ਮੱਕੇਦਾਹ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਸਹੀ-ਸਲਾਮਤ ਵਾਪਸ ਪਰਤ ਆਈ ਅਤੇ ਕਿਸੇ ਨੇ ਇਸਰਾਏਲੀਆਂ ਦੇ ਵਿਰੁੱਧ ਇੱਕ ਸ਼ਬਦ ਵੀ ਨਾ ਬੋਲਿਆ।

22ਯੇਹੋਸ਼ੁਆ ਨੇ ਕਿਹਾ, “ਗੁਫਾ ਦਾ ਮੂੰਹ ਖੋਲ੍ਹੋ ਅਤੇ ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਬਾਹਰ ਲਿਆਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.