9ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ,
10ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਨਗਰ ਜੋ ਹੇਸ਼ਬੋਨ ਵਿੱਚ ਅੰਮੋਨੀਆਂ ਦੀ ਹੱਦ ਤੱਕ ਰਾਜ ਕਰਦਾ ਸੀ।
11ਇਸ ਵਿੱਚ ਗਿਲਆਦ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦਾ ਇਲਾਕਾ, ਹਰਮੋਨ ਪਰਬਤ ਦਾ ਸਾਰਾ ਹਿੱਸਾ ਅਤੇ ਸਲੇਕਾਹ ਤੱਕ ਸਾਰਾ ਬਾਸ਼ਾਨ ਵੀ ਸ਼ਾਮਲ ਸੀ,
12ਅਰਥਾਤ, ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ, ਜਿਸਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ ਸੀ। (ਉਹ ਰਫ਼ਾਈਆਂ ਤੋਂ ਇਕੱਲਾ ਬਚ ਨਿੱਕਲਿਆ ਸੀ।) ਮੋਸ਼ੇਹ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ।
13ਪਰ ਇਸਰਾਏਲੀਆਂ ਨੇ ਗੇਸ਼ੂਰ ਅਤੇ ਮਕਾਹ ਦੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ, ਇਸ ਲਈ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੇ ਹਨ।