ਯੇਹੋਸ਼ੁਆ 13

ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ,

Joshua 13:9 (UKJV) From Aroer, that is upon the bank of the river Arnon, and the city that is in the midst of the river, and all the plain of Medeba unto Dibon;

7ਅਤੇ ਇਸ ਨੂੰ ਨੌਂ ਗੋਤਾਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚ ਵਿਰਾਸਤ ਵਜੋਂ ਵੰਡ ਦਿਓ।”

8ਮਨੱਸ਼ੇਹ ਦੇ ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੂੰ ਉਹ ਵਿਰਾਸਤ ਮਿਲ ਗਈ ਸੀ ਜੋ ਮੋਸ਼ੇਹ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ ਲੈ ਲਈ, ਜਿਵੇਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਨੂੰ ਸੌਂਪਿਆ ਸੀ।

9ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ,

10ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਨਗਰ ਜੋ ਹੇਸ਼ਬੋਨ ਵਿੱਚ ਅੰਮੋਨੀਆਂ ਦੀ ਹੱਦ ਤੱਕ ਰਾਜ ਕਰਦਾ ਸੀ।

11ਇਸ ਵਿੱਚ ਗਿਲਆਦ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦਾ ਇਲਾਕਾ, ਹਰਮੋਨ ਪਰਬਤ ਦਾ ਸਾਰਾ ਹਿੱਸਾ ਅਤੇ ਸਲੇਕਾਹ ਤੱਕ ਸਾਰਾ ਬਾਸ਼ਾਨ ਵੀ ਸ਼ਾਮਲ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.