5ਅਤੇ ਗਿਲਬਲੀਆਂ ਦਾ ਖੇਤਰ ਅਤੇ ਪੂਰਬ ਵੱਲ ਸਾਰਾ ਲਬਾਨੋਨ, ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਤੋਂ ਹਮਾਥ ਤੱਕ।
6“ਲਬਾਨੋਨ ਤੋਂ ਲੈ ਕੇ ਮਿਸਰੇਫੋਥ ਮਾਈਮ ਤੱਕ ਪਹਾੜੀ ਇਲਾਕਿਆਂ ਦੇ ਸਾਰੇ ਵਸਨੀਕਾਂ, ਅਰਥਾਤ ਸਾਰੇ ਸੀਦੋਨੀਆਂ, ਮੈਂ ਖੁਦ ਉਨ੍ਹਾਂ ਨੂੰ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿਆਂਗਾ। ਇਸ ਧਰਤੀ ਨੂੰ ਇਸਰਾਏਲ ਨੂੰ ਵਿਰਾਸਤ ਵਿੱਚ ਵੰਡਣਾ ਯਕੀਨੀ ਬਣਾਓ, ਜਿਵੇਂ ਮੈਂ ਤੁਹਾਨੂੰ ਕਿਹਾ ਹੈ,
7ਅਤੇ ਇਸ ਨੂੰ ਨੌਂ ਗੋਤਾਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚ ਵਿਰਾਸਤ ਵਜੋਂ ਵੰਡ ਦਿਓ।”
8ਮਨੱਸ਼ੇਹ ਦੇ ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੂੰ ਉਹ ਵਿਰਾਸਤ ਮਿਲ ਗਈ ਸੀ ਜੋ ਮੋਸ਼ੇਹ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ ਲੈ ਲਈ, ਜਿਵੇਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਨੂੰ ਸੌਂਪਿਆ ਸੀ।
9ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ,