ਯੇਹੋਸ਼ੁਆ 13

“ਲਬਾਨੋਨ ਤੋਂ ਲੈ ਕੇ ਮਿਸਰੇਫੋਥ ਮਾਈਮ ਤੱਕ ਪਹਾੜੀ ਇਲਾਕਿਆਂ ਦੇ ਸਾਰੇ ਵਸਨੀਕਾਂ, ਅਰਥਾਤ ਸਾਰੇ ਸੀਦੋਨੀਆਂ, ਮੈਂ ਖੁਦ ਉਨ੍ਹਾਂ ਨੂੰ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿਆਂਗਾ। ਇਸ ਧਰਤੀ ਨੂੰ ਇਸਰਾਏਲ ਨੂੰ ਵਿਰਾਸਤ ਵਿੱਚ ਵੰਡਣਾ ਯਕੀਨੀ ਬਣਾਓ, ਜਿਵੇਂ ਮੈਂ ਤੁਹਾਨੂੰ ਕਿਹਾ ਹੈ,

Joshua 13:6 (UKJV) All the inhabitants of the hill country from Lebanon unto Misrephothmaim, and all the Sidonians, them will I drive out from before the children of Israel: only divide you it by lot unto the Israelites for an inheritance, as I have commanded you.

4ਕਨਾਨੀਆਂ ਦੀ ਸਾਰੀ ਧਰਤੀ, ਸੀਦੋਨੀਆਂ ਦੇ ਅਰਾਹ ਤੋਂ ਲੈ ਕੇ ਅਫ਼ੇਕ ਅਤੇ ਅਮੋਰੀਆਂ ਦੀ ਸਰਹੱਦ ਤੱਕ,

5ਅਤੇ ਗਿਲਬਲੀਆਂ ਦਾ ਖੇਤਰ ਅਤੇ ਪੂਰਬ ਵੱਲ ਸਾਰਾ ਲਬਾਨੋਨ, ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਤੋਂ ਹਮਾਥ ਤੱਕ।

6“ਲਬਾਨੋਨ ਤੋਂ ਲੈ ਕੇ ਮਿਸਰੇਫੋਥ ਮਾਈਮ ਤੱਕ ਪਹਾੜੀ ਇਲਾਕਿਆਂ ਦੇ ਸਾਰੇ ਵਸਨੀਕਾਂ, ਅਰਥਾਤ ਸਾਰੇ ਸੀਦੋਨੀਆਂ, ਮੈਂ ਖੁਦ ਉਨ੍ਹਾਂ ਨੂੰ ਇਸਰਾਏਲੀਆਂ ਦੇ ਸਾਹਮਣੇ ਬਾਹਰ ਕੱਢ ਦਿਆਂਗਾ। ਇਸ ਧਰਤੀ ਨੂੰ ਇਸਰਾਏਲ ਨੂੰ ਵਿਰਾਸਤ ਵਿੱਚ ਵੰਡਣਾ ਯਕੀਨੀ ਬਣਾਓ, ਜਿਵੇਂ ਮੈਂ ਤੁਹਾਨੂੰ ਕਿਹਾ ਹੈ,

7ਅਤੇ ਇਸ ਨੂੰ ਨੌਂ ਗੋਤਾਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚ ਵਿਰਾਸਤ ਵਜੋਂ ਵੰਡ ਦਿਓ।”

8ਮਨੱਸ਼ੇਹ ਦੇ ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੂੰ ਉਹ ਵਿਰਾਸਤ ਮਿਲ ਗਈ ਸੀ ਜੋ ਮੋਸ਼ੇਹ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ ਲੈ ਲਈ, ਜਿਵੇਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਨੂੰ ਸੌਂਪਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.