25ਯਾਜ਼ਰ ਦਾ ਇਲਾਕਾ, ਗਿਲਆਦ ਦੇ ਸਾਰੇ ਕਸਬੇ ਅਤੇ ਅੱਧਾ ਅੰਮੋਨੀਆਂ ਦਾ ਦੇਸ਼ ਰਬਾਹ ਦੇ ਨੇੜੇ ਅਰੋਏਰ ਤੱਕ;
26ਅਤੇ ਹੇਸ਼ਬੋਨ ਤੋਂ ਰਾਮਾਥ ਮਿਸਪਾਹ ਅਤੇ ਬੇਤੇਨਮ ਤੱਕ ਅਤੇ ਮਾਹਾਨਾਇਮ ਤੋਂ ਦਬੀਰ ਦੇ ਇਲਾਕੇ ਤੱਕ;
27ਅਤੇ ਵਾਦੀ ਵਿੱਚ, ਬੈਥ-ਹਰਾਮ, ਬੈਥ-ਨਿਮਰਾਹ, ਸੁੱਕੋਥ ਅਤੇ ਜ਼ਾਫੋਨ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਬਾਕੀ ਦੇ ਰਾਜ ਦੇ ਨਾਲ (ਯਰਦਨ ਦੇ ਪੂਰਬ ਵੱਲ, ਗਲੀਲ ਦੀ ਝੀਲ ਦੇ ਸਿਰੇ ਤੱਕ ਦਾ ਇਲਾਕਾ)।
28ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਉਨ੍ਹਾਂ ਦੇ ਗੋਤਾਂ ਅਨੁਸਾਰ ਗਾਦੀਆਂ ਦੀ ਵਿਰਾਸਤ ਸਨ।
29ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ: