ਯੇਹੋਸ਼ੁਆ 13

ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:

Joshua 13:29 (UKJV) And Moses gave inheritance unto the half tribe of Manasseh: and this was the possession of the half tribe of the children of Manasseh by their families.

27ਅਤੇ ਵਾਦੀ ਵਿੱਚ, ਬੈਥ-ਹਰਾਮ, ਬੈਥ-ਨਿਮਰਾਹ, ਸੁੱਕੋਥ ਅਤੇ ਜ਼ਾਫੋਨ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਬਾਕੀ ਦੇ ਰਾਜ ਦੇ ਨਾਲ (ਯਰਦਨ ਦੇ ਪੂਰਬ ਵੱਲ, ਗਲੀਲ ਦੀ ਝੀਲ ਦੇ ਸਿਰੇ ਤੱਕ ਦਾ ਇਲਾਕਾ)।

28ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਉਨ੍ਹਾਂ ਦੇ ਗੋਤਾਂ ਅਨੁਸਾਰ ਗਾਦੀਆਂ ਦੀ ਵਿਰਾਸਤ ਸਨ।

29ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:

30ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ,

31ਗਿਲਆਦ ਦਾ ਅੱਧਾ ਅਤੇ ਅਸ਼ਤਾਰੋਥ ਅਤੇ ਅਦਰਈ (ਬਾਸ਼ਾਨ ਵਿੱਚ ਓਗ ਦੇ ਸ਼ਾਹੀ ਸ਼ਹਿਰ)। ਇਹ ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀਆਂ ਲਈ ਸੀ, ਮਾਕੀਰ ਦੇ ਅੱਧੇ ਪੁੱਤਰਾਂ ਲਈ, ਉਹਨਾਂ ਦੇ ਗੋਤਾਂ ਅਨੁਸਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.