29ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:
30ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ,
31ਗਿਲਆਦ ਦਾ ਅੱਧਾ ਅਤੇ ਅਸ਼ਤਾਰੋਥ ਅਤੇ ਅਦਰਈ (ਬਾਸ਼ਾਨ ਵਿੱਚ ਓਗ ਦੇ ਸ਼ਾਹੀ ਸ਼ਹਿਰ)। ਇਹ ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀਆਂ ਲਈ ਸੀ, ਮਾਕੀਰ ਦੇ ਅੱਧੇ ਪੁੱਤਰਾਂ ਲਈ, ਉਹਨਾਂ ਦੇ ਗੋਤਾਂ ਅਨੁਸਾਰ।
32ਇਹ ਉਹ ਵਿਰਾਸਤ ਹੈ ਜੋ ਮੋਸ਼ੇਹ ਨੇ ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਦਿੱਤੀ ਸੀ।
33ਪਰ ਲੇਵੀ ਦੇ ਗੋਤ ਨੂੰ, ਮੋਸ਼ੇਹ ਨੇ ਕੋਈ ਵਿਰਾਸਤ ਨਹੀਂ ਦਿੱਤੀ ਸੀ; ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।