ਯੇਹੋਸ਼ੁਆ 13

ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ, ਉਹ ਸਾਰੇ ਕਨਾਨੀਆਂ ਵਜੋਂ ਗਿਣੇ ਜਾਂਦੇ ਹਨ ਭਾਵੇਂ ਕਿ ਗਾਜ਼ਾ, ਅਸ਼ਦੋਦ, ਅਸ਼ਕਲੋਨ ਵਿੱਚ ਪੰਜ ਫ਼ਲਿਸਤੀ ਹਾਕਮਾਂ ਦੇ ਕਬਜ਼ੇ ਵਿੱਚ ਸਨ, ਗਿੱਤੀਆ ਅਤੇ ਏਕਰੋਨ ਦੱਖਣ ਵੱਲ ਅਵੀਵੀਆਂ ਦਾ ਇਲਾਕਾ

Joshua 13:3 (UKJV) From Sihor, which is before Egypt, even unto the borders of Ekron northward, which is counted to the Canaanite: five lords of the Philistines; the Gazathites, and the Ashdothites, the Eshkalonites, the Gittites, and the Ekronites; also the Avites:

1ਜਦੋਂ ਯੇਹੋਸ਼ੁਆ ਬੁੱਢਾ ਹੋ ਗਿਆ ਸੀ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਤੂੰ ਹੁਣ ਬਹੁਤ ਬੁੱਢੇ ਹੋ ਗਿਆ ਹੈ, ਅਤੇ ਅਜੇ ਵੀ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਉੱਤੇ ਕਬਜ਼ਾ ਕਰਨਾ ਬਾਕੀ ਹੈ।

2“ਇਹ ਉਹ ਧਰਤੀ ਹੈ ਜੋ ਬਚੀ ਹੈ: “ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗੇਸ਼ੂਰੀਆਂ ਦੇ ਸਾਰੇ,

3ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ, ਉਹ ਸਾਰੇ ਕਨਾਨੀਆਂ ਵਜੋਂ ਗਿਣੇ ਜਾਂਦੇ ਹਨ ਭਾਵੇਂ ਕਿ ਗਾਜ਼ਾ, ਅਸ਼ਦੋਦ, ਅਸ਼ਕਲੋਨ ਵਿੱਚ ਪੰਜ ਫ਼ਲਿਸਤੀ ਹਾਕਮਾਂ ਦੇ ਕਬਜ਼ੇ ਵਿੱਚ ਸਨ, ਗਿੱਤੀਆ ਅਤੇ ਏਕਰੋਨ ਦੱਖਣ ਵੱਲ ਅਵੀਵੀਆਂ ਦਾ ਇਲਾਕਾ

4ਕਨਾਨੀਆਂ ਦੀ ਸਾਰੀ ਧਰਤੀ, ਸੀਦੋਨੀਆਂ ਦੇ ਅਰਾਹ ਤੋਂ ਲੈ ਕੇ ਅਫ਼ੇਕ ਅਤੇ ਅਮੋਰੀਆਂ ਦੀ ਸਰਹੱਦ ਤੱਕ,

5ਅਤੇ ਗਿਲਬਲੀਆਂ ਦਾ ਖੇਤਰ ਅਤੇ ਪੂਰਬ ਵੱਲ ਸਾਰਾ ਲਬਾਨੋਨ, ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਤੋਂ ਹਮਾਥ ਤੱਕ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.