2ਉਨ੍ਹਾਂ ਦੀ ਵਿਰਾਸਤ ਸਾਢੇ ਨੌਂ ਗੋਤਾਂ ਨੂੰ ਵੰਡ ਦੁਆਰਾ ਸੌਂਪੀ ਗਈ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੁਆਰਾ ਹੁਕਮ ਦਿੱਤਾ ਸੀ।
3ਮੋਸ਼ੇਹ ਨੇ ਯਰਦਨ ਦੇ ਪੂਰਬ ਵੱਲ ਢਾਈ ਗੋਤਾਂ ਨੂੰ ਉਨ੍ਹਾਂ ਦੀ ਮਿਰਾਸ ਦਿੱਤੀ ਸੀ ਪਰ ਬਾਕੀਆਂ ਵਿੱਚ ਲੇਵੀਆਂ ਨੂੰ ਮਿਰਾਸ ਨਹੀਂ ਦਿੱਤੀ ਸੀ।
4ਕਿਉਂਕਿ ਯੋਸੇਫ਼ ਦੀ ਅੰਸ ਦੇ ਦੋ ਗੋਤ ਬਣ ਗਏ ਸਨ, ਮਨੱਸ਼ੇਹ ਅਤੇ ਇਫ਼ਰਾਈਮ ਉਹਨਾਂ ਲੇਵੀਆਂ ਨੂੰ ਜ਼ਮੀਨ ਦਾ ਕੋਈ ਹਿੱਸਾ ਨਹੀਂ ਮਿਲਿਆ ਪਰ ਰਹਿਣ ਲਈ ਸਿਰਫ ਸ਼ਹਿਰ, ਅਤੇ ਉਨ੍ਹਾਂ ਦੇ ਇੱਜੜਾਂ ਅਤੇ ਪਸ਼ੂਆਂ ਲਈ ਚਰਾਗਾਹਾਂ ਦਿੱਤੀਆਂ ਸਨ।
5ਇਸ ਲਈ ਇਸਰਾਏਲੀਆਂ ਨੇ ਧਰਤੀ ਦੀ ਵੰਡ ਕਰ ਦਿੱਤੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
6ਹੁਣ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਯੇਹੋਸ਼ੁਆ ਦੇ ਕੋਲ ਆਏ ਅਤੇ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਉਸਨੂੰ ਆਖਿਆ, “ਤੂੰ ਜਾਣਦਾ ਹੈ ਕਿ ਯਾਹਵੇਹ ਨੇ ਕਾਦੇਸ਼ ਬਰਨੇਆ ਵਿੱਚ ਪਰਮੇਸ਼ਵਰ ਦੇ ਬੰਦੇ ਮੋਸ਼ੇਹ ਨੂੰ ਤੇਰੇ ਅਤੇ ਮੇਰੇ ਬਾਰੇ ਕੀ ਕਿਹਾ ਸੀ।