ਯੇਹੋਸ਼ੁਆ 14

ਉਨ੍ਹਾਂ ਦੀ ਵਿਰਾਸਤ ਸਾਢੇ ਨੌਂ ਗੋਤਾਂ ਨੂੰ ਵੰਡ ਦੁਆਰਾ ਸੌਂਪੀ ਗਈ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੁਆਰਾ ਹੁਕਮ ਦਿੱਤਾ ਸੀ।

Joshua 14:2 (UKJV) By lot was their inheritance, as the LORD commanded by the hand of Moses, for the nine tribes, and for the half tribe.

1ਹੁਣ ਇਹ ਉਹ ਖੇਤਰ ਹਨ ਜੋ ਇਸਰਾਏਲੀਆਂ ਦੇ ਲੋਕਾਂ ਨੂੰ ਕਨਾਨ ਦੇਸ਼ ਵਿੱਚ ਵਿਰਾਸਤ ਵਜੋਂ ਪ੍ਰਾਪਤ ਹੋਏ ਸਨ, ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੇ ਕਬੀਲਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਦਿੱਤੇ ਸਨ।

2ਉਨ੍ਹਾਂ ਦੀ ਵਿਰਾਸਤ ਸਾਢੇ ਨੌਂ ਗੋਤਾਂ ਨੂੰ ਵੰਡ ਦੁਆਰਾ ਸੌਂਪੀ ਗਈ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੁਆਰਾ ਹੁਕਮ ਦਿੱਤਾ ਸੀ।

3ਮੋਸ਼ੇਹ ਨੇ ਯਰਦਨ ਦੇ ਪੂਰਬ ਵੱਲ ਢਾਈ ਗੋਤਾਂ ਨੂੰ ਉਨ੍ਹਾਂ ਦੀ ਮਿਰਾਸ ਦਿੱਤੀ ਸੀ ਪਰ ਬਾਕੀਆਂ ਵਿੱਚ ਲੇਵੀਆਂ ਨੂੰ ਮਿਰਾਸ ਨਹੀਂ ਦਿੱਤੀ ਸੀ।

4ਕਿਉਂਕਿ ਯੋਸੇਫ਼ ਦੀ ਅੰਸ ਦੇ ਦੋ ਗੋਤ ਬਣ ਗਏ ਸਨ, ਮਨੱਸ਼ੇਹ ਅਤੇ ਇਫ਼ਰਾਈਮ ਉਹਨਾਂ ਲੇਵੀਆਂ ਨੂੰ ਜ਼ਮੀਨ ਦਾ ਕੋਈ ਹਿੱਸਾ ਨਹੀਂ ਮਿਲਿਆ ਪਰ ਰਹਿਣ ਲਈ ਸਿਰਫ ਸ਼ਹਿਰ, ਅਤੇ ਉਨ੍ਹਾਂ ਦੇ ਇੱਜੜਾਂ ਅਤੇ ਪਸ਼ੂਆਂ ਲਈ ਚਰਾਗਾਹਾਂ ਦਿੱਤੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.