1ਹੁਣ ਇਹ ਉਹ ਖੇਤਰ ਹਨ ਜੋ ਇਸਰਾਏਲੀਆਂ ਦੇ ਲੋਕਾਂ ਨੂੰ ਕਨਾਨ ਦੇਸ਼ ਵਿੱਚ ਵਿਰਾਸਤ ਵਜੋਂ ਪ੍ਰਾਪਤ ਹੋਏ ਸਨ, ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੇ ਕਬੀਲਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਦਿੱਤੇ ਸਨ।
2ਉਨ੍ਹਾਂ ਦੀ ਵਿਰਾਸਤ ਸਾਢੇ ਨੌਂ ਗੋਤਾਂ ਨੂੰ ਵੰਡ ਦੁਆਰਾ ਸੌਂਪੀ ਗਈ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੁਆਰਾ ਹੁਕਮ ਦਿੱਤਾ ਸੀ।
3ਮੋਸ਼ੇਹ ਨੇ ਯਰਦਨ ਦੇ ਪੂਰਬ ਵੱਲ ਢਾਈ ਗੋਤਾਂ ਨੂੰ ਉਨ੍ਹਾਂ ਦੀ ਮਿਰਾਸ ਦਿੱਤੀ ਸੀ ਪਰ ਬਾਕੀਆਂ ਵਿੱਚ ਲੇਵੀਆਂ ਨੂੰ ਮਿਰਾਸ ਨਹੀਂ ਦਿੱਤੀ ਸੀ।