ਯੇਹੋਸ਼ੁਆ 16

ਇਹ ਪੱਛਮ ਵੱਲ ਯਾਫ਼ਲੇਤਿਆਂ ਦੇ ਇਲਾਕੇ ਵਿੱਚੋਂ ਦੀ ਹੇਠਲੇ ਬੈਥ-ਹੋਰੋਨ ਦੇ ਖੇਤਰ ਤੱਕ ਅਤੇ ਗੇਜ਼ੇਰ ਤੱਕ, ਸਾਗਰ ਵਿੱਚ ਖਤਮ ਹੁੰਦੀ ਹੈ।

Joshua 16:3 (UKJV) And goes down westward to the coast of Japhleti, unto the coast of Bethhoron the nether, and to Gezer; and the activities out thereof are at the sea.

1ਯੋਸੇਫ਼ ਲਈ ਵੰਡ ਯਰੀਹੋ ਦੇ ਚਸ਼ਮੇ ਦੇ ਪੂਰਬ ਵੱਲ ਯਰਦਨ ਤੋਂ ਸ਼ੁਰੂ ਹੋਈ ਅਤੇ ਉੱਥੋਂ ਮਾਰੂਥਲ ਵਿੱਚੋਂ ਦੀ ਹੁੰਦੀ ਹੋਈ ਬੈਤਏਲ ਦੇ ਪਹਾੜੀ ਦੇਸ਼ ਵਿੱਚ ਗਈ।

2ਇਹ ਬੈਤਏਲ ਤੋਂ ਲੂਜ਼ ਤੱਕ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ,

3ਇਹ ਪੱਛਮ ਵੱਲ ਯਾਫ਼ਲੇਤਿਆਂ ਦੇ ਇਲਾਕੇ ਵਿੱਚੋਂ ਦੀ ਹੇਠਲੇ ਬੈਥ-ਹੋਰੋਨ ਦੇ ਖੇਤਰ ਤੱਕ ਅਤੇ ਗੇਜ਼ੇਰ ਤੱਕ, ਸਾਗਰ ਵਿੱਚ ਖਤਮ ਹੁੰਦੀ ਹੈ।

4ਇਸ ਤਰ੍ਹਾਂ ਯੋਸੇਫ਼ ਦੇ ਉੱਤਰਾਧਿਕਾਰੀ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਉਨ੍ਹਾਂ ਦੀ ਵਿਰਾਸਤ ਮਿਲੀ।

5ਇਹ ਇਫ਼ਰਾਈਮ ਦੇ ਗੋਤਾਂ ਦੇ ਅਨੁਸਾਰ ਉਸ ਦਾ ਇਲਾਕਾ ਸੀ: ਉਨ੍ਹਾਂ ਦੀ ਮਿਰਾਸ ਦੀ ਹੱਦ ਪੂਰਬ ਵਿੱਚ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਥ-ਹੋਰੋਨ ਤੱਕ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.