ਯੇਹੋਸ਼ੁਆ 19

ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸਨੂੰ ਉਹ ਸ਼ਹਿਰ ਦਿੱਤਾ ਜੋ ਉਸਨੇ ਮੰਗਿਆ ਸੀ। ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਅਤੇ ਉਸ ਨੇ ਨਗਰ ਵਸਾਇਆ ਅਤੇ ਉੱਥੇ ਵੱਸ ਗਿਆ।

Joshua 19:50 (UKJV) According to the word of the LORD they gave him the city which he asked, even Timnathserah in mount Ephraim: and he built the city, and dwelt therein.

48ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਦਾਨ ਦੇ ਗੋਤ ਦੇ ਪਰਿਵਾਰ-ਸਮੂਹ ਦੇ ਅਨੁਸਾਰ ਮਿਰਾਸ ਸਨ।

49ਜਦੋਂ ਉਨ੍ਹਾਂ ਨੇ ਧਰਤੀ ਨੂੰ ਉਸ ਦੇ ਭਾਗਾਂ ਵਿੱਚ ਵੰਡਣਾ ਪੂਰਾ ਕੀਤਾ, ਤਾਂ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਉਨ੍ਹਾਂ ਵਿੱਚ ਮਿਰਾਸ ਦਿੱਤੀ।

50ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸਨੂੰ ਉਹ ਸ਼ਹਿਰ ਦਿੱਤਾ ਜੋ ਉਸਨੇ ਮੰਗਿਆ ਸੀ। ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਅਤੇ ਉਸ ਨੇ ਨਗਰ ਵਸਾਇਆ ਅਤੇ ਉੱਥੇ ਵੱਸ ਗਿਆ।

51ਇਹ ਉਹ ਇਲਾਕੇ ਹਨ ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੀ ਹਜ਼ੂਰੀ ਵਿੱਚ ਗੁਣਾ ਪਾ ਕੇ ਦਿੱਤੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਜ਼ਮੀਨ ਦੀ ਵੰਡ ਪੂਰੀ ਕਰ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.