49ਜਦੋਂ ਉਨ੍ਹਾਂ ਨੇ ਧਰਤੀ ਨੂੰ ਉਸ ਦੇ ਭਾਗਾਂ ਵਿੱਚ ਵੰਡਣਾ ਪੂਰਾ ਕੀਤਾ, ਤਾਂ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਉਨ੍ਹਾਂ ਵਿੱਚ ਮਿਰਾਸ ਦਿੱਤੀ।
50ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸਨੂੰ ਉਹ ਸ਼ਹਿਰ ਦਿੱਤਾ ਜੋ ਉਸਨੇ ਮੰਗਿਆ ਸੀ। ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਅਤੇ ਉਸ ਨੇ ਨਗਰ ਵਸਾਇਆ ਅਤੇ ਉੱਥੇ ਵੱਸ ਗਿਆ।
51ਇਹ ਉਹ ਇਲਾਕੇ ਹਨ ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯੇਹੋਸ਼ੁਆ ਅਤੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੀ ਹਜ਼ੂਰੀ ਵਿੱਚ ਗੁਣਾ ਪਾ ਕੇ ਦਿੱਤੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਜ਼ਮੀਨ ਦੀ ਵੰਡ ਪੂਰੀ ਕਰ ਲਈ।