ਯੇਹੋਸ਼ੁਆ 2

“ਹੁਣ, ਕਿਰਪਾ ਕਰਕੇ ਮੇਰੇ ਨਾਲ ਯਾਹਵੇਹ ਦੀ ਸਹੁੰ ਖਾਓ ਕਿ ਤੁਸੀਂ ਮੇਰੇ ਪਰਿਵਾਰ ਉੱਤੇ ਦਿਆਲਤਾ ਦਿਖਾਓਗੇ, ਕਿਉਂਕਿ ਮੈਂ ਤੁਹਾਡੇ ਉੱਤੇ ਦਇਆ ਕੀਤੀ ਹੈ। ਮੈਨੂੰ ਪੱਕੀ ਨਿਸ਼ਾਨੀ ਦਿਓ

Joshua 2:12 (UKJV) Now therefore, I pray you, swear unto me by the LORD, since I have showed you kindness, that all of you will also show kindness unto my father's house, and give me a true token:

10ਅਸੀਂ ਸੁਣਿਆ ਹੈ ਕਿ ਕਿਵੇਂ ਯਾਹਵੇਹ ਨੇ ਤੁਹਾਡੇ ਲਈ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ, ਅਤੇ ਤੁਸੀਂ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ, ਜਿਨ੍ਹਾਂ ਨੂੰ ਤੁਸੀਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

11ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਸਾਡੇ ਦਿਲ ਡਰ ਨਾਲ ਪਿਘਲ ਗਏ ਅਤੇ ਤੁਹਾਡੇ ਕਾਰਨ ਸਾਰਿਆਂ ਦੀ ਹਿੰਮਤ ਅਸਫ਼ਲ ਹੋ ਗਈ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਇੱਕੋ ਪਰਮੇਸ਼ਵਰ ਹੈ।

12“ਹੁਣ, ਕਿਰਪਾ ਕਰਕੇ ਮੇਰੇ ਨਾਲ ਯਾਹਵੇਹ ਦੀ ਸਹੁੰ ਖਾਓ ਕਿ ਤੁਸੀਂ ਮੇਰੇ ਪਰਿਵਾਰ ਉੱਤੇ ਦਿਆਲਤਾ ਦਿਖਾਓਗੇ, ਕਿਉਂਕਿ ਮੈਂ ਤੁਹਾਡੇ ਉੱਤੇ ਦਇਆ ਕੀਤੀ ਹੈ। ਮੈਨੂੰ ਪੱਕੀ ਨਿਸ਼ਾਨੀ ਦਿਓ

13ਕਿ ਤੁਸੀਂ ਮੇਰੇ ਪਿਤਾ ਅਤੇ ਮਾਤਾ, ਮੇਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਦੀ ਜਾਨ ਬਚਾਓਗੇ ਅਤੇ ਤੁਸੀਂ ਸਾਨੂੰ ਮੌਤ ਤੋਂ ਬਚਾਓਗੇ।”

14“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.