11ਜਦੋਂ ਅਸੀਂ ਇਸ ਬਾਰੇ ਸੁਣਿਆ, ਤਾਂ ਸਾਡੇ ਦਿਲ ਡਰ ਨਾਲ ਪਿਘਲ ਗਏ ਅਤੇ ਤੁਹਾਡੇ ਕਾਰਨ ਸਾਰਿਆਂ ਦੀ ਹਿੰਮਤ ਅਸਫ਼ਲ ਹੋ ਗਈ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਇੱਕੋ ਪਰਮੇਸ਼ਵਰ ਹੈ।
12“ਹੁਣ, ਕਿਰਪਾ ਕਰਕੇ ਮੇਰੇ ਨਾਲ ਯਾਹਵੇਹ ਦੀ ਸਹੁੰ ਖਾਓ ਕਿ ਤੁਸੀਂ ਮੇਰੇ ਪਰਿਵਾਰ ਉੱਤੇ ਦਿਆਲਤਾ ਦਿਖਾਓਗੇ, ਕਿਉਂਕਿ ਮੈਂ ਤੁਹਾਡੇ ਉੱਤੇ ਦਇਆ ਕੀਤੀ ਹੈ। ਮੈਨੂੰ ਪੱਕੀ ਨਿਸ਼ਾਨੀ ਦਿਓ
13ਕਿ ਤੁਸੀਂ ਮੇਰੇ ਪਿਤਾ ਅਤੇ ਮਾਤਾ, ਮੇਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਦੀ ਜਾਨ ਬਚਾਓਗੇ ਅਤੇ ਤੁਸੀਂ ਸਾਨੂੰ ਮੌਤ ਤੋਂ ਬਚਾਓਗੇ।”
14“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”
15ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ।