ਯੇਹੋਸ਼ੁਆ 2

ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ।

Joshua 2:15 (UKJV) Then she let them down by a cord through the window: for her house was upon the town wall, and she dwelt upon the wall.

13ਕਿ ਤੁਸੀਂ ਮੇਰੇ ਪਿਤਾ ਅਤੇ ਮਾਤਾ, ਮੇਰੇ ਭੈਣਾਂ-ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਦੀ ਜਾਨ ਬਚਾਓਗੇ ਅਤੇ ਤੁਸੀਂ ਸਾਨੂੰ ਮੌਤ ਤੋਂ ਬਚਾਓਗੇ।”

14“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”

15ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ।

16ਉਸਨੇ ਉਨ੍ਹਾਂ ਨੂੰ ਕਿਹਾ, “ਪਹਾੜਾਂ ਉੱਤੇ ਜਾਓ ਤਾਂ ਜੋ ਪਿੱਛਾ ਕਰਨ ਵਾਲੇ ਤੁਹਾਨੂੰ ਨਾ ਲੱਭ ਸਕਣ। ਤਿੰਨ ਦਿਨ ਤੱਕ ਉੱਥੇ ਲੁਕੋ ਜਦੋਂ ਤੱਕ ਉਹ ਵਾਪਸ ਨਾ ਆ ਜਾਣ ਅਤੇ ਫਿਰ ਆਪਣੇ ਰਸਤੇ ਚਲੇ ਜਾਣਾ।”

17ਹੁਣ ਆਦਮੀਆਂ ਨੇ ਉਸ ਨੂੰ ਕਿਹਾ ਸੀ, “ਇਹ ਸਹੁੰ ਜਿਹੜੀ ਤੂੰ ਸਾਨੂੰ ਖੁਆਈ ਹੈ, ਸਾਡੇ ਉੱਤੇ ਬੰਧਨ ਨਹੀਂ ਹੋਵੇਗੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.