ਯੇਹੋਸ਼ੁਆ 2

ਉਸਨੇ ਉਨ੍ਹਾਂ ਨੂੰ ਕਿਹਾ, “ਪਹਾੜਾਂ ਉੱਤੇ ਜਾਓ ਤਾਂ ਜੋ ਪਿੱਛਾ ਕਰਨ ਵਾਲੇ ਤੁਹਾਨੂੰ ਨਾ ਲੱਭ ਸਕਣ। ਤਿੰਨ ਦਿਨ ਤੱਕ ਉੱਥੇ ਲੁਕੋ ਜਦੋਂ ਤੱਕ ਉਹ ਵਾਪਸ ਨਾ ਆ ਜਾਣ ਅਤੇ ਫਿਰ ਆਪਣੇ ਰਸਤੇ ਚਲੇ ਜਾਣਾ।”

Joshua 2:16 (UKJV) And she said unto them, Get you to the mountain, lest the pursuers meet you; and hide yourselves there three days, until the pursuers be returned: and afterward may all of you go your way.

14“ਤੁਹਾਡੀ ਜਾਨ ਦੇ ਬਦਲੇ ਸਾਡੀ ਜਾਨ ਹੈ!” ਆਦਮੀਆਂ ਨੇ ਉਸਨੂੰ ਭਰੋਸਾ ਦਿਵਾਇਆ। “ਜੇ ਤੁਸੀਂ ਇਹ ਨਹੀਂ ਦੱਸਦੇ ਕਿ ਅਸੀਂ ਕੀ ਕਰ ਰਹੇ ਹਾਂ, ਤਾਂ ਅਸੀਂ ਤੁਹਾਡੇ ਨਾਲ ਦਇਆ ਅਤੇ ਸਚਿਆਈ ਨਾਲ ਪੇਸ਼ ਆਵਾਂਗੇ ਜਦੋਂ ਯਾਹਵੇਹ ਸਾਨੂੰ ਇਹ ਧਰਤੀ ਦੇਵੇਗਾ।”

15ਇਸ ਲਈ ਉਸਨੇ ਉਨ੍ਹਾਂ ਨੂੰ ਰੱਸੀ ਨਾਲ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਕਿਉਂਕਿ ਜਿਸ ਘਰ ਵਿੱਚ ਉਹ ਰਹਿੰਦੀ ਸੀ ਉਹ ਸ਼ਹਿਰ ਦੀ ਕੰਧ ਦੀ ਚਾਰ-ਦੀਵਾਰੀ ਨਾਲ ਲੱਗਦਾ ਸੀ।

16ਉਸਨੇ ਉਨ੍ਹਾਂ ਨੂੰ ਕਿਹਾ, “ਪਹਾੜਾਂ ਉੱਤੇ ਜਾਓ ਤਾਂ ਜੋ ਪਿੱਛਾ ਕਰਨ ਵਾਲੇ ਤੁਹਾਨੂੰ ਨਾ ਲੱਭ ਸਕਣ। ਤਿੰਨ ਦਿਨ ਤੱਕ ਉੱਥੇ ਲੁਕੋ ਜਦੋਂ ਤੱਕ ਉਹ ਵਾਪਸ ਨਾ ਆ ਜਾਣ ਅਤੇ ਫਿਰ ਆਪਣੇ ਰਸਤੇ ਚਲੇ ਜਾਣਾ।”

17ਹੁਣ ਆਦਮੀਆਂ ਨੇ ਉਸ ਨੂੰ ਕਿਹਾ ਸੀ, “ਇਹ ਸਹੁੰ ਜਿਹੜੀ ਤੂੰ ਸਾਨੂੰ ਖੁਆਈ ਹੈ, ਸਾਡੇ ਉੱਤੇ ਬੰਧਨ ਨਹੀਂ ਹੋਵੇਗੀ

18ਜਦ ਅਸੀਂ ਇਸ ਧਰਤੀ ਵਿੱਚ ਆਵਾਂਗੇ, ਤੂੰ ਇਹ ਲਾਲ ਰੰਗ ਦੀ ਡੋਰੀ ਨੂੰ ਉਸ ਖਿੜਕੀ ਵਿੱਚ ਬੰਨ੍ਹੀ ਜਿਸ ਵਿੱਚੋਂ ਤੂੰ ਸਾਨੂੰ ਹੇਠਾਂ ਉਤਾਰਿਆ ਹੈ, ਅਤੇ ਆਪਣੇ ਮਾਤਾ-ਪਿਤਾ, ਆਪਣੇ ਭਰਾਵਾਂ ਅਤੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.