ਯੇਹੋਸ਼ੁਆ 21

ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ ਬਾਸ਼ਾਨ ਵਿੱਚ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।

Joshua 21:6 (UKJV) And the children of Gershon had by lot out of the families of the tribe of Issachar, and out of the tribe of Asher, and out of the tribe of Naphtali, and out of the half tribe of Manasseh in Bashan, thirteen cities.

4ਕੋਹਾਥੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਪਹਿਲਾ ਹਿੱਸਾ ਨਿੱਕਲਿਆ। ਲੇਵੀਆਂ ਨੂੰ ਜੋ ਹਾਰੋਨ ਜਾਜਕ ਦੇ ਉੱਤਰਾਧਿਕਾਰੀ ਸਨ, ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।

5ਬਾਕੀ ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਇਫ਼ਰਾਈਮ, ਦਾਨ ਅਤੇ ਮਨੱਸ਼ੇਹ ਦੇ ਅੱਧੇ ਗੋਤਾਂ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ।

6ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ ਬਾਸ਼ਾਨ ਵਿੱਚ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਤੇਰ੍ਹਾਂ ਕਸਬੇ ਦਿੱਤੇ ਗਏ ਸਨ।

7ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਤੋਂ ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਉਨ੍ਹਾਂ ਦੇ ਗੋਤਾਂ ਅਨੁਸਾਰ ਬਾਰਾਂ ਕਸਬੇ ਮਿਲੇ।

8ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਦੇ ਦਿੱਤੀਆਂ, ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.