7ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਤੋਂ ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਉਨ੍ਹਾਂ ਦੇ ਗੋਤਾਂ ਅਨੁਸਾਰ ਬਾਰਾਂ ਕਸਬੇ ਮਿਲੇ।
8ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਦੇ ਦਿੱਤੀਆਂ, ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।
9ਉਨ੍ਹਾਂ ਨੇ ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਵਿੱਚੋਂ ਨਾਮ ਦੇ ਕੇ ਕਸਬੇ ਵੰਡ ਦਿੱਤੇ।
10ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ:
11ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਾ ਸ਼ਹਿਰ ਦਿੱਤਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਚਰਾਂਦਾਂ ਸਮੇਤ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਅਰਬਾ ਨਾਮ ਦਾ ਇੱਕ ਆਦਮੀ ਅਨਾਕ ਦਾ ਪਿਤਾ ਸੀ, ਅਰਥਾਤ ਹੇਬਰੋਨ।