ਯੇਹੋਸ਼ੁਆ 21

ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ:

Joshua 21:10 (UKJV) Which the children of Aaron, being of the families of the Kohathites, who were of the children of Levi, had: for theirs was the first lot.

8ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੀਆਂ ਚਰਾਂਦਾਂ ਦੇ ਦਿੱਤੀਆਂ, ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।

9ਉਨ੍ਹਾਂ ਨੇ ਯਹੂਦਾਹ ਅਤੇ ਸ਼ਿਮਓਨ ਦੇ ਗੋਤਾਂ ਵਿੱਚੋਂ ਨਾਮ ਦੇ ਕੇ ਕਸਬੇ ਵੰਡ ਦਿੱਤੇ।

10ਹੇਠ ਲਿਖੇ ਕਸਬੇ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਲੇਵੀਆਂ ਦੇ ਕਹਾਥੀ ਪਰਿਵਾਰ-ਸਮੂਹਾਂ ਵਿੱਚੋਂ ਸਨ, ਕਿਉਂਕਿ ਪਹਿਲੀ ਪਰਚੀ ਉਨ੍ਹਾਂ ਨੂੰ ਪਈ ਸੀ:

11ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਾ ਸ਼ਹਿਰ ਦਿੱਤਾ ਅਤੇ ਉਨ੍ਹਾਂ ਦੇ ਆਲੇ-ਦੁਆਲੇ ਚਰਾਂਦਾਂ ਸਮੇਤ ਯਹੂਦਿਯਾ ਦੇ ਪਹਾੜੀ ਖੇਤਰ ਵਿੱਚ ਅਰਬਾ ਨਾਮ ਦਾ ਇੱਕ ਆਦਮੀ ਅਨਾਕ ਦਾ ਪਿਤਾ ਸੀ, ਅਰਥਾਤ ਹੇਬਰੋਨ।

12ਪਰ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤ ਅਤੇ ਪਿੰਡ ਉਨ੍ਹਾਂ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਆਪਣੀ ਮਲਕੀਅਤ ਵਜੋਂ ਦਿੱਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.